ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ ਡੇਅ ਮੀਲ ‘ਚ ਕੁੱਝ ਬਦਲਾਅ ਕੀਤਾ ਗਿਆ ਹੈ। ਫਾਈਬਰ ਨਾਲ ਭਰਪੂਰ ਮੌਸਮੀ ਫਲ ਜਿਵੇਂ ਕਿ ਕਿੰਨੂ ਅਤੇ ਅਮਰੂਦ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਮਿਡ ਡੇਅ ਮੀਲ ਵਿੱਚ ਸ਼ਾਮਲ ਕੀਤਾ ਜਾਵੇਗਾ।
ਹੁਣ ਹਫ਼ਤੇ ਵਿੱਚ ਇੱਕ ਵਾਰ ਮਿਡ-ਡੇ-ਮੀਲ ਵਿੱਚ ਮੌਸਮੀ ਫਲ ਦਿੱਤੇ ਜਾਣਗੇ। ਇਨ੍ਹਾਂ ਫਲਾਂ ਵਿੱਚ ਕਿੰਨੂ, ਅਮਰੂਦ, ਲੀਚੀ, ਆਲੂ, ਸੇਬ ਅਤੇ ਅੰਬ ਸ਼ਾਮਲ ਹਨ। ਇਹ 12 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ ਅਤੇ ਅਗਲੇ ਸੋਮਵਾਰ ਤੋਂ ਬੱਚਿਆਂ ਨੂੰ ਹੁਣ ਦਿੱਤੇ ਜਾ ਰਹੇ ਕੇਲੇ ਦੀ ਬਜਾਏ ਮੌਸਮੀ ਫਲ ਮਿਲਣਗੇ।
ਸ਼ੁਰੂ ਵਿੱਚ ਵਿਭਾਗ ਨੇ ਅਗਲੀ ਤਿਮਾਹੀ ਤੋਂ ਤਬਦੀਲੀ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਸੀ। 1 ਜਨਵਰੀ ਤੋਂ ਹਰ ਸੋਮਵਾਰ ਦੁਪਹਿਰ ਦੇ ਖਾਣੇ ਵਿੱਚ ਕੇਲੇ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਸਦੇ ਲਈ ਪ੍ਰਤੀ ਵਿਦਿਆਰਥੀ 5 ਰੁਪਏ ਰੱਖੇ ਗਏ ਸਨ।
ਪੰਜਾਬ ਸਕੂਲ ਮਿਡ ਡੇ ਮੀਲ ਸੁਸਾਇਟੀ ਦੇ ਜਨਰਲ ਮੈਨੇਜਰ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚ ਉਗਾਏ ਜਾ ਰਹੇ ਫਲਾਂ ਵਿੱਚ ਕਿੰਨੂ, ਅਮਰੂਦ, ਅੰਬ, ਲੀਚੀ, ਬੇਰ ਸ਼ਾਮਲ ਹਨ। “ਸਕੂਲ ਮੁਖੀ ਉਨ੍ਹਾਂ ਨੂੰ ਪਹਿਲਾਂ ਹੀ ਪ੍ਰਦਾਨ ਕੀਤੇ ਫੰਡਾਂ ਤੋਂ ਖੇਤਰ ਦੇ ਸਥਾਨਕ ਫਲਾਂ ਦੀ ਖੁਦ ਖਰੀਦ ਕਰ ਸਕਦੇ ਹਨ।