ਪੰਜਾਬ ‘ਚ ਹਿਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਡਰਾਈਵਰਾਂ ਵੱਲੋਂ ਹੜਤਾਲ ਸ਼ੁਰੂ

0
29

ਪੰਜਾਬ ਵਿੱਚ ਹਿਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਕਸਬਾ ਨਕੋਦਰ ‘ਚ ਮੋਗਾ-ਨਕੋਦਰ ਰੋਡ ‘ਤੇ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਟਰੱਕ ਯੂਨੀਅਨ ਨੇ ਧਰਨਾ ਦਿੱਤਾ। ਦੋਵੇਂ ਪਾਸਿਆਂ ਤੋਂ ਸੜਕ ਬੰਦ ਹੋਣ ਕਾਰਨ ਲੰਬਾ ਜਾਮ ਲੱਗ ਗਿਆ ਅਤੇ ਐਂਬੂਲੈਂਸ ਵੀ ਜਾਮ ਵਿੱਚ ਫਸ ਗਈ। ਜਦੋਂ ਡੀਐਸਪੀ ਨਕੋਦਰ ਸੁਖਪਾਲ ਸਿੰਘ ਨੂੰ ਟਰੱਕ ਯੂਨੀਅਨ ਵੱਲੋਂ ਸੜਕ ਬੰਦ ਕਰਨ ਦੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ।

ਇੱਥੇ ਟਰੱਕ ਯੂਨੀਅਨ ਅਤੇ ਡੀਐਸਪੀ ਵਿਚਕਾਰ ਤਕਰਾਰ ਵੀ ਹੋਈ। ਸੜਕ ਬੰਦ ਹੋਣ ਕਾਰਨ ਜਲੰਧਰ ਆਉਣ ਵਾਲੇ ਅਤੇ ਮੋਗਾ ਅਤੇ ਫਰੀਦਕੋਟ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਦਰਸ਼ਨ ਆਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਨਵੇਂ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਕੀਤਾ ਜਾ ਰਿਹਾ ਹੈ।

ਜਿੱਥੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਯੂਨੀਅਨ ਪ੍ਰਧਾਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲ ਕਰਨ ਲਈ ਸੰਘਰਸ਼ ਕਰ ਰਹੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਕਾਰਨ ਯੂਨੀਅਨ ਨੇ ਹਾਈਵੇਅ ਜਾਮ ਕਰ ਦਿੱਤਾ। ਯੂਨੀਅਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਧਰਨੇ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਇਆ ਜਾਵੇਗਾ ਅਤੇ ਉਹ ਅੱਜ ਮੰਗਲਵਾਰ ਨੂੰ ਵੀ ਸੜਕਾਂ ਜਾਮ ਕਰਨਗੇ।

LEAVE A REPLY

Please enter your comment!
Please enter your name here