ਪੰਜਾਬੀ ਫਿਲਮ ‘ਚੋਬਰ’ ਸਿਨੇਮਾ ਘਰਾਂ ਦੀ ਰੌਣਕ ਬਣਨ ਲਈ ਤਿਆਰ, 11 ਨਵੰਬਰ ਨੂੰ ਹੋਵੇਗੀ ਰਿਲੀਜ਼

0
83

ਪੰਜਾਬੀ ਮਾਡਲ, ਗਾਇਕ ਤੇ ਐਕਟਰ ਜੈ ਰੰਧਾਵਾ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਉੱਤੇ ਛਾਪ ਛੱਡਣ ਲਈ ਤਿਆਰ ਹਨ। ਉਹ ਇੱਕ ਨਵੀਂ ਫਿਲਮ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੈ ਰੰਧਾਵਾ ਦੀ ਨਵੀਂ ਆਉਣ ਵਾਲੀ ਫਿਲਮ ਦਾ ਟਾਈਟਲ ਚੋਬਰ ਹੈ। ਉਨ੍ਹਾਂ ਦੀ ਨਵੀਂ ਫਿਲਮ ਚੋਬਰ ਬਹੁਤ ਜਲਦ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਫਿਲਮ ‘ਚੋਬਰ’ 11 ਨਵੰਬਰ 2022 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਮਨੀਸ਼ ਭੱਟ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਹਨੀ ਮੱਟੂ, ਸੁੱਖੀ ਚਾਹਲ, ਸੀਮਾ ਕੌਸ਼ਲ ਅਤੇ ਗੁਰੀ ਨਜ਼ਰ ਆਉਣਗੇ। ਫਿਲਮ ‘ਚ ਜੈ ਰੰਧਾਵਾ ਅਤੇ ਦ੍ਰਿਸ਼ਟੀ ਤਲਵਾਰ ਦੀ ਅਦਾਕਾਰੀ ਦੇਖਣ ਵਾਲੀ ਰਹੇਗੀ।

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਸਥਿਤੀ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਫਿਰ ਤੋਂ ਇੱਕ ਵਾਰ ਫਿਲਮਾਂ ਦੀ ਝੜੀ ਲੱਗ ਗਈ ਹੈ। ਪੰਜਾਬੀ ਇੰਡਸਟਰੀ ਦਰਸ਼ਕਾਂ ਲਈ ਵਧੀਆ ਸਮੱਗਰੀ ਤਿਆਰ ਕਰ ਰਹੀ ਹੈ। ਉਦਯੋਗ ਉਭਰਦੇ ਸਿਤਾਰਿਆਂ ਨੂੰ ਚੰਗਾ ਪਲੇਟਫਾਰਮ ਦੇ ਰਿਹਾ ਹੈ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਹਰ ਦੂਜੇ ਦਿਨ ਨਵੀਆਂ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਨਵੇਂ ਸੰਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ।

ਪੰਜਾਬੀ ਇੰਡਸਟਰੀ ਦੇ ਉੱਭਰਦੇ ਸਿਤਾਰੇ- ਜੈ ਰੰਧਾਵਾ ਦੀ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਜੈ ਰੰਧਾਵਾ, ਜਿਸਨੂੰ ਬੀ ਜੈ ਰੰਧਾਵਾ ਵੀ ਕਿਹਾ ਜਾਂਦਾ ਹੈ ਨੇ ਆਪਣੀ ਪੰਜਾਬੀ ਫਿਲਮ ਦੀ ਸ਼ੁਰੂਆਤ ਤੀਬਰ ਡਰਾਮਾ ਫਿਲਮ ਸ਼ੂਟਰ ਨਾਲ ਕੀਤੀ। ਆਪਣੇ ਨਵੇਂ ਪ੍ਰੋਜੈਕਟਾਂ ਦੇ ਨਾਲ, ਟੈਲੀਵਿਜ਼ਨ ਹੋਸਟ ਵਜੋਂ ਮਨੋਰੰਜਨ ਉਦਯੋਗ ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਵਾਲਾ ਪ੍ਰਤਿਭਾਸ਼ਾਲੀ ਸਿਤਾਰਾ ਪੰਜਾਬੀ ਸਿਨੇਮਾ ਵਿੱਚ ਇੱਕ ਮੁੱਖ ਕਲਾਕਾਰ ਵਜੋਂ ਆਪਣੇ ਆਪ ਨੂੰ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਫਿਲਮ ਗੀਤ MP3 ਦੇ ਬੈਨਰ ਹੇਠ ਬਣਾਈ ਜਾ ਰਹੀ ਹੈ, ਜਿਸ ਨੇ ਹਾਲ ਹੀ ‘ਚ ਸੁਪਰਹਿੱਟ ਫਿਲਮ ‘ਲਵਰ’ ਨੂੰ ਪੇਸ਼ ਕੀਤਾ ਹੈ। ਚੋਬਰ ਨੂੰ ਮਨੀਸ਼ ਭੱਟ ਡਾਇਰੈਕਟ ਕਰ ਰਹੇ ਹਨ ਅਤੇ ਕੇਵੀ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ। ਇਸ ਨਵੇਂ ਦਿਲਚਸਪ ਪ੍ਰੋਜੈਕਟ ਵਿੱਚ ਜੈ ਰੰਧਾਵਾ ਦੇ ਨਾਲ ਮੁੱਖ ਭੂਮਿਕਾ ਦ੍ਰਿਸ਼ਟੀ ਤਲਵਾਰ ਵੱਲੋਂ ਨਿਭਾਈ ਜਾ ਰਹੀ ਹੈ।ਹੁਣ ਇਸ ਫਿਲਮ ਦਾ ਨਵਾ ਪੋਸਟਰ ਰਿਲੀਜ਼ ਹੋਇਆ ਹੈ ਜਿਸ ਦੇ ਵਿੱਚ ਜੈ ਰੰਧਾਵਾ ਸਰਦਾਰ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।

 

LEAVE A REPLY

Please enter your comment!
Please enter your name here