ਪੰਜਾਬੀ ਗਾਇਕ ਅਲਫ਼ਾਜ਼ (Alfaaz Singh) ਦੀ ਸਿਹਤ ਵਿੱਚ ਸੁਧਾਰ ਹੋ ਚੁੱਕਿਆ ਹੈ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਆਪਣੇ ਪੋਸਟ ਦੇ ਰਾਹੀਂ ਕਲਾਕਾਰ ਨੇ ਹਾਦਸੇ ਦੀ ਪੂਰੀ ਸੱਚਾਈ ਖੁਲਾਸਾ ਕੀਤਾ ਹੈ।
ਗਾਇਕ ਅਲਫ਼ਾਜ਼ ਸਿੰਘ ਨੇ ਪੋਸਟ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਸਾਰੀਆਂ ਨੂੰ ਸਤਿ ਸ੍ਰੀ ਅਕਾਲ ਜੋ ਹੋਇਆ ਉਸ ਬਾਰੇ ਅਜੇ ਵੀ ਸਦਮੇ ਵਿੱਚ ਹਾਂ। ਪਹਿਲਾਂ ਵਾਹਿਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਦੂਜਾ ਮੌਕਾ ਦਿੱਤਾ। ਮੇਰੇ ਜਲਦੀ ਠੀਕ ਹੋਣ ਅਤੇ ਚੰਗੇ ਹੋਣ ਲਈ ਮੇਰੇ ਪਰਿਵਾਰ, ਦੋਸਤਾਂ ਅਤੇ ਮੇਰੇ ਸਾਰੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦੀ ਹਾਂ। ਮੈਂ ਹੁਣ ਕਾਫੀ ਬਿਹਤਰ ਹਾਂ ਅਤੇ ਜਲਦੀ ਹੀ ਐਕਸ਼ਨ ਵਿੱਚ ਵਾਪਸ ਆਵਾਂਗਾ।
ਅਲਫ਼ਾਜ਼ ਨੇ ਅੱਗੇ ਲਿਖਦੇ ਹੋਏ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਤੇ ਮੋਹਾਲੀ ਪੁਲਿਸ ਦੇ ਮਾਣਯੋਗ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਥੋੜੀ ਹੋਰ ਜਾਂਚ ਕੀਤੀ ਜਾਵੇ। ਮੈਂ ਚਾਹੁੰਦਾ ਹਾਂ ਕਿ ਕੋਈ ਵੀ ਦਰਦ ਅਤੇ ਸਦਮੇ ਵਿੱਚੋਂ ਨਾ ਲੰਘੇ, ਮੀਡੀਆ ਅਤੇ ਮੋਹਾਲੀ ਪੁਲਿਸ ਦਾ ਧੰਨਵਾਦ..
ਕਾਬਿਲਗੌਰ ਹੈ ਕਿ ਗਾਇਕ ਅਲਫਾਜ਼ ਸਿੰਘ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ, ਟੈਂਪੂ ਟਰੈਵਲਰ ਨਾਲ ਟੱਕਰ ਲੱਗਣ ਕਾਰਨ ਉਹ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਅਲਫ਼ਾਜ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਕਲਾਕਾਰ ਦੀ ਹਾਲਤ ਵਿੱਚ ਸੁਧਾਰ ਹੋ ਚੁੱਕਿਆ ਹੈ।