ਪੰਜਾਬੀ ਅਦਾਕਾਰ ਮਲਕੀਤ ਰੌਣੀ ਦੀ ਫੇਸਬੁੱਕ ਆਈ ਡੀ ਹੋਈ ਹੈਕ

0
24

ਪੰਜਾਬੀ ਅਦਾਕਾਰ ਮਲਕੀਤ ਰੌਣੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਉਨ੍ਹਾਂ ਦੀ ਫੇਸਬੁੱਕ ਆਈ ਡੀ ਕਿਸੇ ਨੇ ਹੈਕ ਕਰ ਲਈ ਹੈ । ਜਿਸ ਦੇ ਬਾਰੇ ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਕੁਝ ਸਕਰੀਨ ਸ਼ਾਟਸ ਸਾਂਝੇ ਕੀਤੇ ਹਨ ।

ਜਿਸ ‘ਚ ਹੈਕਰ ਦੇ ਵੱਲੋਂ ਪੈਸਿਆਂ ਦੀ ਮੰਗ ਨੂੰ ਲੈ ਕੇ ਕੀਤੀ ਚੈਟ ਸਾਂਝੀ ਕੀਤੀ ਗਈ ਹੈ । ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ਅਤੇ ਅਦਾਕਾਰ ਨੂੰ ਅਜਿਹੇ ਨੌਸਰਬਾਜ਼ਾਂ ਤੋਂ ਬਚਣ ਦੀ ਨਸੀਹਤ ਦੇ ਰਹੇ ਹਨ । ਮਲਕੀਤ ਰੌਣੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਪਾਲੀਵੁੱਡ ਦੇ ਨਾਲ ਨਾਲ ਉਨ੍ਹਾਂ ਨੇ ਕਈ ਹਿੰਦੀ ਸੀਰੀਅਲਸ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

 

LEAVE A REPLY

Please enter your comment!
Please enter your name here