ਪ੍ਰੈਸ ਕਲੱਬ ਮਲੋਟ ਨੇ On Air ‘ਤੇ ਦਰਜ ਝੂਠੇ ਪਰਚੇ ਦੀ ਕੀਤੀ ਨਿੰਦਾ

0
6

ਪ੍ਰੈਸ ਕਲੱਬ ਮਲੋਟ ਦੇ ਸਮੂਹ ਅਹੁਦੇਦਾਰਾਂ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਮੱਕੜ ਦੀ ਅਗਵਾਈ ਵਿਚ ਪਟਿਆਲਾ ਵਿਖੇ On Air ਚੈਨਲ ‘ਤੇ ਦਰਜ ਝੂਠੇ ਪਰਚੇ ਨੂੰ ਰੱਦ ਕਰਨ ਲਈ ਡੀ.ਐਸ.ਪੀ ਮਲੋਟ ਸ. ਬਲਕਾਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਮੌਜੂਦ ਸੀਨੀਅਰ ਪੱਤਰਕਾਰਾਂ ਨੇ ਡੀ.ਐਸ.ਪੀ ਨੂੰ ਦੱਸਿਆ ਕਿ ਮਲੋਟ ਦੇ ਜੰਮਪਲ ਤੇ ਆਨ ਏਅਰ ਚੈਨਲ ਚਲਾ ਰਹੇ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੇ ਪੂਰੇ ਤੱਥਾਂ ਤੇ ਵੀਡੀਓ ਦੇ ਅਧਾਰ ਤੇ ਸਰਕਾਰੀ ਅਨਾਥ ਆਸ਼ਰਮ ਰਾਜਪੁਰਾ ਵਿਖੇ ਛੋਟੀ ਉਮਰ ਦੇ ਬੱਚਿਆਂ ਨਾਲ ਵੱਡੇ ਬੱਚਿਆਂ ਵੱਲੋਂ ਕੀਤੀ ਜਾਂਦੀ ਬੱਦਫੈਲੀ ਖਿਲਾਫ ਖਬਰ ਚਲਾਈ ਸੀ । ਪਰ ਇਸ ਖਬਰ ਨੂੰ ਚੰਗੇ ਪੱਖ ਤੋਂ ਸਮਝਣ ਤੇ ਸੁਧਾਰ ਕਰਨ ਦੀ ਬਜਾਏ ਪੰਜਾਬ ਦੀ ਸਰਕਾਰ ਆਪਣੀ ਬਦਨਾਮੀ ਮੰਨ ਰਹੀ ਹੈ ਅਤੇ ਲੋਕ ਤੰਤਰ ਦੇ ਤੀਜੇ ਥੰਮ ਪ੍ਰੈਸ ਦੀ ਅਵਾਜ ਦਬਾਉਣ ਲਈ ਤੇ ਪੱਤਰਕਾਰਾਂ ਵਿਚ ਡਰ ਪੈਦਾ ਕਰਨ ਦੇ ਮਕਸਦ ਨਾਲ ਚੈਨਲ ‘ਤੇ ਝੂਠਾ ਪਰਚਾ ਦਰਜ ਕੀਤਾ ਹੈ ।

ਪ੍ਰੈਸ ਕਲੱਬ ਮਲੋਟ ਇਸਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹ ਪਰਚਾ ਤੁਰੰਤ ਰੱਦ ਕੀਤਾ ਜਾਵੇ । ਡੀ.ਐਸ.ਪੀ ਨੂੰ ਮੰਗ ਪੱਤਰ ਦੇਣ ਉਪਰੰਤ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਇਸ ਮੌਕੇ ਇਹ ਅਹਿਦ ਵੀ ਕੀਤਾ ਕਿ ਅਗਰ ਜਲਦ ਸਰਕਾਰ ਨੇ ਇਹ ਪਰਚਾ ਰੱਦ ਨਾ ਕੀਤਾ ਤਾਂ ਸਮੂਹ ਪੰਜਾਬ ਦੇ ਪੱਤਰਕਾਰ ਸੜਕਾਂ ਤੇ ਉਤਰਣਗੇ ਅਤੇ ਇਸ ਤਰਾਂ ਦੀ ਧੱਕੇਸ਼ਾਹੀ ਕਤਈ ਬਰਦਾਸ਼ਤ ਨਹੀ ਕੀਤੀ ਜਾਵੇਗੀ । ਇਸ ਝੂਠੇ ਪਰਚੇ ਦੀ ਪ੍ਰੈਸ ਕਲੱਬ ਮਲੋਟ ਦੇ ਅਹੁਦੇਦਾਰਾਂ ਤੇ ਸੀਨੀਅਰ ਪੱਤਰਕਾਰਾਂ ਸਤੀਸ਼ ਗੋਇਲ, ਵਿਕਾਸ ਗੁਪਤਾ, ਜੱਜ ਸ਼ਰਮਾ, ਕ੍ਰਿਸ਼ਨ ਮਿੱਡਾ, ਰੋਹਿਤ ਕਾਲੜਾ, ਸੰਦੀਪ ਮਲੂਜਾ ਅਤੇ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਆਦਿ ਨੇ ਨਿੰਦਾ ਕੀਤੀ ਹੈ ।

LEAVE A REPLY

Please enter your comment!
Please enter your name here