ਦਿੱਲੀ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਹਿੰਦੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਸ਼ਰਧਾ ਕਤਲ ਮਾਮਲੇ ‘ਚ ਹੁਣ ਅਹਿਮ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ 6 ਮਹੀਨੇ ਪਹਿਲਾਂ ਸ਼ਰਧਾ ਨਾਂ ਦੀ ਲੜਕੀ ਦਾ ਕਤਲ ਕਰਕੇ ਉਸਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਸੁੱਟ ਦਿੱਤੇ ਗਏ ਸਨ। ਇਹ ਕਤਲ ਉਸਦੇ ਪ੍ਰੇਮੀ ਵੱਲੋਂ ਹੀ ਕੀਤਾ ਗਿਆ ਸੀ।
ਦੱਖਣੀ ਦਿੱਲੀ ਪੁਲਿਸ ਨੇ ਅਫਤਾਬ ਅਮੀਨ ਪੂਨਾਵਾਲਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਪਣੀ ਪ੍ਰੇਮਿਕਾ ਸ਼ਰਧਾ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਗਏ ਅਤੇ ਫਿਰ ਦਿੱਲੀ ਵਿਚ ਥਾਂ-ਥਾਂ ’ਤੇ ਸੁੱਟ ਦਿੱਤੇ ਗਏ। ਉੱਥੇ ਹੀ ਆਫਤਾਬ ਤੋਂ ਪੁੱਛਗਿੱਛ ਦੇ ਆਧਾਰ ’ਤੇ ਦਿੱਲੀ ਪੁਲਿਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਪਣੀ ਜਾਨ ਗੁਆਉਣ ਵਾਲੀ ਸ਼ਰਧਾ ਮਹਾਰਾਸ਼ਟਰ ਦੇ ਪਾਲਘਰ ਵਿਚ ਆਪਣੇ ਪਿਤਾ ਵਿਕਾਸ ਮਦਨ ਵਾਕਰ ਨਾਲ ਰਹਿੰਦੀ ਸੀ।
ਇਸ ਸਭ ਪਿੱਛੇ ਆਫਤਾਬ ਦਾ ਮਕਸਦ ਪੁਲਿਸ ਨੂੰ ਗੁੰਮਰਾਹ ਕਰਨਾ ਸੀ, ਇਸ ਦੇ ਨਾਲ ਹੀ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਦਿੱਲੀ ਪੁਲਿਸ ਕਦੇ ਵੀ ਸ਼ਰਧਾ ਦੀ ਲਾਸ਼ ਨੂੰ ਬਰਾਮਦ ਨਹੀਂ ਕਰ ਸਕੇਗੀ ਅਤੇ ਉਹ ਕਤਲ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਵੇਗਾ। ਦੂਜੇ ਪਾਸੇ ਛੇ ਮਹੀਨੇ ਪਹਿਲਾਂ ਹੋਏ ਇਸ ਕਤਲ ਦਾ ਖੁਲਾਸਾ ਦਿੱਲੀ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕੀਤਾ ਹੈ।
ਦਿੱਲੀ ਪੁਲਿਸ ਦੇ ਇਸ ਖੁਲਾਸੇ ਤੋਂ ਬਾਅਦ ਸ਼ਰਧਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਆਮ ਲੋਕ ਵੀ ਹੈਰਾਨ ਹਨ ਕਿਉਂਕਿ ਆਫਤਾਬ ਅਤੇ ਸ਼ਰਧਾ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਮੁੰਬਈ ਦੇ ਇਕ ਕਾਲ ਸੈਂਟਰ ’ਚ ਕੰਮ ਕਰਨ ਵਾਲੀ ਸ਼ਰਧਾ ਲਿਵ-ਇਨ ’ਚ ਰਹਿੰਦੀ ਸੀ ਅਤੇ ਆਫਤਾਬ ਨਾਲ ਉਸ ਨੂੰ ਬਹੁਤ ਪਿਆਰ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾ ਲਗਾਤਾਰ ਆਫਤਾਬ ’ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਇਸ ਤੋਂ ਦੁਖੀ ਹੋ ਕੇ ਆਫਤਾਬ ਨੇ ਦਿੱਲੀ ਵਿਚ ਸ਼ਰਧਾ ਨੂੰ ਮਾਰਨ ਦੀ ਯੋਜਨਾ ਬਣਾਈ।
ਜ਼ਿਕਰਯੋਗ ਹੈ ਕਿ ਸ਼ਰਧਾ ਮੁੰਬਈ ਦੇ ਇਕ ਕਾਲ ਸੈਂਟਰ ਵਿਚ ਕੰਮ ਕਰਦੀ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਆਫਤਾਬ ਨਾਲ ਹੋਈ। ਕੁਝ ਮੁਲਾਕਾਤਾਂ ਤੋਂ ਬਾਅਦ ਸ਼ਰਧਾ ਅਤੇ ਆਫਤਾਬ ਇਕ-ਦੂਜੇ ਨੂੰ ਪਿਆਰ ਕਰਨ ਲੱਗੇ। ਇਸ ਦੌਰਾਨ ਦੋਵੇਂ ਫਲੈਟ ਲੈ ਕੇ ਇਕੱਠੇ ਲਿਵ-ਇਨ ’ਚ ਰਹਿਣ ਲੱਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮੇਂ ਬਾਅਦ ਜਦੋਂ ਸ਼ਰਧਾ ਨੇ ਵਿਆਹ ਲਈ ਦਬਾਅ ਪਾਇਆ ਤਾਂ ਨੌਜਵਾਨ ਆਫਤਾਬ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸ਼ਰਧਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਹ ਸ਼ਰਧਾ ਨੂੰ ਦਿੱਲੀ ਲਿਆਇਆ ਤੇ ਇੱਥੇ ਰਹਿਣ ਲੱਗਿਆ। ਇਸ ਤੋਂ ਬਾਅਦ ਇਕ ਦਿਨ ਮੌਕਾ ਮਿਲਣ ’ਤੇ ਉਸ ਨੇ ਸ਼ਰਧਾ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਗਏ। ਪੁਲਿਸ ਤੋਂ ਬਚਣ ਅਤੇ ਸਬੂਤ ਛੁਪਾਉਣ ਲਈ ਸ਼ਰਧਾ ਦੇ ਸਰੀਰ ਦੇ ਅੰਗਾਂ ਨੂੰ ਦਿੱਲੀ ਦੇ ਕਈ ਇਲਾਕਿਆਂ ਵਿਚ ਸੁੱਟ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਿਤਾ ਵਿਕਾਸ ਮਦਨ ਵਾਕਰ (59) ਵੀ ਆਪਣੀ ਬੇਟੀ ਸ਼ਰਧਾ ਦੇ ਕਤਲ ਤੋਂ ਅਣਜਾਣ ਸੀ। ਉਸ ਦਾ ਕਈ ਮਹੀਨਿਆਂ ਤੋਂ ਆਪਣੀ ਧੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ, ਇਸ ਲਈ 8 ਨਵੰਬਰ ਨੂੰ ਧੀ ਸ਼ਰਧਾ ਨੂੰ ਅਗਵਾ ਕਰਨ ਲਈ ਦਿੱਲੀ ਦੇ ਮਹਿਰੌਲੀ ਥਾਣੇ ਵਿਚ ਐਫਆਈਆਰ ਦਰਜ ਕਰਵਾਈ ਗਈ ਸੀ।
ਦਿੱਲੀ ਪੁਲਿਸ ਨੇ ਆਫਤਾਬ ਨੂੰ ਅਗਵਾ ਦਾ ਦੋਸੀ ਮੰਨਦੇ ਹੋਏ ਜਾਂਚ ਸ਼ੁਰੂ ਕੀਤੀ। ਦਿੱਲੀ ਪੁਲਿਸ ਨੇ ਜਾਂਚ ਵਿੱਚ ਮੁੰਬਈ ਪੁਲਿਸ ਦੀ ਮਦਦ ਲਈ ਹੈ। ਇਸ ਤੋਂ ਬਾਅਦ ਆਫਤਾਬ ਨੂੰ ਦੋ ਦਿਨ ਪਹਿਲਾਂ ਯਾਨੀ ਸ਼ਨਿਚਰਵਾਰ ਨੂੰ ਟੈਕਨੀਕਲ ਸਲਵੀਲਾਂਸ ਰਾਹੀਂ ਟਰੇਸ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਆਫਤਾਬ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਜਿਸ ਤੋਂ ਬਾਅਦ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਆਫਤਾਬ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਲਿਵ ਇਨ ’ਚ ਰਹਿਣ ਦੌਰਾਨ ਸ਼ਰਧਾ ਹਮੇਸ਼ਾ ਉਸ ’ਤੇ ਵਿਆਹ ਲਈ ਦਬਾਅ ਪਾਉਂਦੀ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਸ ਤੋਂ ਬਾਅਦ ਆਫਤਾਬ ਵਿਆਹ ਦੇ ਬਹਾਨੇ ਸ਼ਰਧਾ ਨੂੰ ਦਿੱਲੀ ਲੈ ਆਇਆ। ਇਸ ਤੋਂ ਬਾਅਦ 18 ਮਈ ਨੂੰ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਆਫਤਾਬ ਨੇ ਆਪੇ ਤੋਂ ਬਾਹਰ ਹੋ ਕੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।