ਪ੍ਰਿੰਸੀਪਲ ਨੇ ਬੱਚਿਆਂ ਤੋਂ ਜਬਰਨ ਸਾਫ਼ ਕਰਵਾਇਆ ਟਾਇਲਟ, ਮੁਅੱਤਲੀ ਮਗਰੋਂ ਗ੍ਰਿਫ਼ਤਾਰ

0
137

ਕਰਨਾਟਕ ਦੀ ਪੁਲਿਸ ਨੇ ਆਂਦ੍ਰਾਹੱਲੀ ਸਰਕਾਰੀ ਮਾਡਲ ਹਾਈ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਲਕਸ਼ਮੀ ਦੇਵੰਮਾ ਨੂੰ ਬੱਚਿਆਂ ਤੋਂ ਜਬਰਨ ਟਾਇਲਟ ਸਾਫ ਕਰਵਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਬਲਾਕ ਸਿੱਖਿਆ ਅਧਿਕਾਰੀ (ਬੀਈਓ) ਅੰਜੀਨੱਪਾ ਦੀ ਤਰਫੋਂ ਬਿਆਦਰਹੱਲੀ ਪੁਲਿਸ ਕੋਲ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰੀ ਕੀਤੀ ਗਈ ਹੈ।

ਘਟਨਾ ਸਾਹਮਣੇ ਆਉਣ ਮਗਰੋਂ ਸਿੱਖਿਆ ਵਿਭਾਗ ਨੇ ਮੁਲਜ਼ਮ ਪ੍ਰਿੰਸੀਪਲ (ਔਰਤ) ਨੂੁੰ ਮੁਅੱਤਲ ਕਰ ਦਿੱਤਾ ਹੈ। ਇਸ ਪ੍ਰਿੰਸੀਪਲ ਦੇ ਵਤੀਰੇ ਤੋਂ ਦੁਖੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਸਾਹਮਣੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਆਰ. ਅਸ਼ੋਕ ਨੇ ਕਾਂਗਰਸੀ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ।

LEAVE A REPLY

Please enter your comment!
Please enter your name here