ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਤਿੰਨ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਦੀ ਵਧੀਕ ਮੁੱਖ ਸਕੱਤਰ ਸੀਮਾ ਜੈਨ ਵਲੋਂ ਜਾਰੀ ਪੱਤਰ ਰਾਹੀਂ ਹੁਣ ਭੁੰਨਰਹੇੜੀ ਬਲਾਕ ‘ਚ ਤਾਇਨਤ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ,ਸੀਨੀਅਰ ਸਹਾਇਕ ਲੇਖਾ ਬਲਾਕ ਪੱਖੋਵਾਲ ਗੁਰਦੀਪ ਸਿੰਘ ਅਤੇ ਸੀਨੀਅਰ ਸਹਾਇਕ ਲੇਖਾ ਬਜਟ ਜੋੜ ਇੱਕ ਸ਼ਾਖਾ ਮੁਹਾਲੀ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ 3 ਅਧਿਕਾਰੀਆਂ ਦੇ ਮੁਅੱਤਲੀ ਸਮੇਂ ਮੁੱਖ ਦਫਤਰ ਡੀਡੀਪੀਓ ਦਫਤਰ ਪਟਿਆਲਾ ਵਿਖੇ ਬਣਾਇਆ ਗਿਆ ਹੈ।