ਪੁੰਛ-ਰਾਜੌਰੀ ‘ਚ ਮੋਬਾਈਲ ਇੰਟਰਨੈੱਟ ਸੇਵਾ ਸਸਪੈਂਡ, ਜੰਮੂ ‘ਚ ਇੱਕ ਦਹਿਸ਼ਤਗਰਦ ਕੀਤਾ ਢੇਰ

0
26

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਪਰ ਭਾਰਤੀ ਫੌਜ ਹਰ ਵਾਰ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਨਾਕਾਮ ਕਰ ਰਹੀ ਹੈ। ਫੌਜ ਨੇ ਘਾਟੀ ‘ਚ ਲੁਕੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਦੌਰਾਨ ਪੁੰਛ ਅਤੇ ਰਾਜੌਰੀ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ।

ਕੌਮਾਂਤਰੀ ਸਰਹੱਦ ਦੇ ਨੇੜੇ ਜੰਮੂ ਦੇ ਖੌਰ ਅਤੇ ਅਖਨੂਰ ‘ਚ ਫੌਜ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਚਾਰ ਅੱਤਵਾਦੀ ਕੌਮਾਂਤਰੀ ਸਰਹੱਦ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਇਸ ‘ਤੇ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ, ਜਿਸ ‘ਚ ਇਕ ਅੱਤਵਾਦੀ ਮਾਰਿਆ ਗਿਆ।

ਦੱਸ ਦੇਈਏ ਕਿ ਹਾਲ ਹੀ ‘ਚ ਅੱਤਵਾਦੀਆਂ ਨੇ ਪੁੰਛ-ਰਾਜੌਰੀ ਹਾਈਵੇ ‘ਤੇ ਭਾਰਤੀ ਫੌਜ ਦੀਆਂ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਅੱਤਵਾਦੀ ਹਮਲੇ ‘ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਦੋ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਘਾਟੀ ਦੇ ਜੰਗਲਾਂ ‘ਚ ਕਿਤੇ ਲੁਕ ਗਏ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੀ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਅਜੇ ਤੱਕ ਅੱਤਵਾਦੀ ਫੜੇ ਨਹੀਂ ਗਏ ਹਨ।

ਫੌਜ ਦੇ ਵਾਹਨਾਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਦੇ ਡੇਰਾ ਕੀ ਗਲੀ ਦੇ ਜੰਗਲੀ ਖੇਤਰ ‘ਚ ਫੌਜ ਦੇ ਜਵਾਨਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਅੱਤਵਾਦੀਆਂ ਨੂੰ ਜ਼ਮੀਨ ਤੋਂ ਹੀ ਨਹੀਂ, ਅਸਮਾਨ ਤੋਂ ਵੀ ਲੱਭਿਆ ਜਾ ਰਿਹਾ ਹੈ। ਦਹਿਸ਼ਤਗਰਦਾਂ ਨੂੰ ਬਾਹਰ ਰੱਖਣ ਲਈ ਰਾਜੌਰੀ ਅਤੇ ਪੁੰਛ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਨਾ ਤਾਂ ਕੋਈ ਅੱਤਵਾਦੀਆਂ ਨਾਲ ਮਦਦ ਲਈ ਸੰਪਰਕ ਕਰ ਸਕੇਗਾ ਅਤੇ ਨਾ ਹੀ ਅੱਤਵਾਦੀ ਕਿਸੇ ਤੋਂ ਮਦਦ ਮੰਗ ਸਕਣਗੇ।

LEAVE A REPLY

Please enter your comment!
Please enter your name here