ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕੇਸ ਵਿਚ ਫੜੇ ਗਏ ਗੈਂਗਸਟਰਾਂ ਕੋਲੋ ਪੁਲਿਸ ਨੇ ਹਥਿਆਰ ਬਰਾਮਦ ਕਰ ਲਏ ਹਨ ਅਤੇ ਹੋਰ ਪੜਤਾਲ ਜਾਰੀ ਹੈ।
ਕਿਹਾ ਜਾ ਰਿਹਾ ਹੈ ਕਿ ਹੁਣ ਪੁਲਿਸ ਇਨ੍ਹਾਂ ਹਥਿਆਰਾਂ ਦੀ ਜਾਂਚ ਕਰੇਗੀ ਅਤੇ ਪਤਾ ਲਾਵੇਗੀ ਕਿ ਇਹ ਹਥਿਆਰ ਮੂਸੇਵਾਲਾ ਕਤਲ ਕੇਸ ਵਿਚ ਵਰਤੇ ਗਏ ਸਨ ਕਿ ਨਹੀ। ਦਰਅਸਲ ਪੁਣੇ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਕੋਲੋਂ 13 ਹਥਿਆਰ ਬਰਾਮਦ ਕੀਤੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਨੇ ਇਹ 13 ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪਲਿਸ ਪੁੱਛਗਿੱਛ ‘ਚ ਬਿਆਨ ਦਿੰਦੇ ਹੋਏ ਸੰਤੋਸ਼ ਨੇ ਕਿਹਾ ਸੀ, “ਮੈਂ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਨਹੀਂ ਹਾਂ। ਉਸ ਦੇ ਕਤਲ ਵਾਲੇ ਦਿਨ ਮੈਂ ਗੁਜਰਾਤ ਦੇ ਮੁਦਰਾ ਪੋਰਟ ਨੇੜੇ ਇਕ ਹੋਟਲ ‘ਚ ਸੀ।”
ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਇਸ ਮਾਮਲੇ ‘ਚ ਲਗਾਤਾਰ ਕਾਤਲਾਂ ਦਾ ਪਤਾ ਲਗਾਉਣ ਲਈ ਜੁਟੀ ਹੋਈ ਹੈ। ਹੁਣ ਤੱਕ ਕਈ ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਲਾਰੈਂਸ ਬਿਸ਼ਨੋਈ ਤੋਂ ਵੀ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।