ਪੁਲਿਸ ਨੇ ਨ.ਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ

0
18

ਫ਼ਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਦੀ 60 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਥਾਣਾ ਗੁਰੂ ਹਰ ਸਹਾਏ ਅਧੀਨ ਪੈਂਦੇ ਗੁਰੂ ਹਰ ਸਹਾਏ ਸ਼ਹਿਰ ਦੇ ਪੋਥੀਮਾਲਾ ਦੀ ਰਹਿਣ ਵਾਲੀ ਨਸ਼ਾ ਤਸਕਰ ਰਾਣੀ ਦੇ 6-6 ਮਰਲੇ ਵਿੱਚ ਬਣੇ ਮਕਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਫਿਲਹਾਲ ਮਹਿਲਾ ਨਸ਼ਾ ਤਸਕਰ ਜੇਲ੍ਹ ਵਿੱਚ ਬੰਦ ਹੈ।

ਜੇਲ੍ਹ ਵਿੱਚ ਬੰਦ ਮਹਿਲਾ ਨਸ਼ਾ ਤਸਕਰ ਰਾਣੀ ਨੂੰ ਜ਼ਿਲ੍ਹੇ ਦੇ ਕੁਲਗੜ੍ਹੀ ਥਾਣੇ ਦੀ ਪੁਲਿਸ ਨੇ 10 ਅਗਸਤ 2021 ਨੂੰ ਅੱਧਾ ਕਿੱਲੋ ਯਾਨੀ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਰਾਣੀ ਖਿਲਾਫ 2018 ਤੋਂ ਲੈ ਕੇ ਹੁਣ ਤੱਕ ਨਸ਼ਾ ਤਸਕਰੀ ਦੇ ਕੁੱਲ 8 ਮਾਮਲੇ ਦਰਜ ਹਨ। 2023 ਵਿੱਚ ਹੁਣ ਤੱਕ, ਫਿਰੋਜ਼ਪੁਰ ਪੁਲਿਸ ਨੇ NDPS ਐਕਟ ਦੀਆਂ ਧਾਰਾਵਾਂ ਤਹਿਤ 31 ਨਸ਼ਾ ਤਸਕਰਾਂ ਦੀ 15 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਹੈ।

SP ਡੀ ਰਣਧੀਰ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਤਿੱਖਾ ਹਮਲਾ ਕੀਤਾ ਜਾ ਰਿਹਾ ਹੈ। ਪੁਲਿਸ 10 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਤਿਆਰੀ ‘ਚ ਹੈ। ਜਿੰਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਦਿੱਤਾ ਗਿਆ ਹੈ, ਹੁਣ ਉਨ੍ਹਾਂ ਜਾਇਦਾਦਾਂ ਨੂੰ ਨਾ ਤਾਂ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਵੇਚਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here