ਪਿਛਲੇ 25 ਸਾਲਾਂ ‘ਚ Google ‘ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਬਣੇ ਵਿਰਾਟ ਕੋਹਲੀ

0
71

ਵਿਰਾਟ ਕੋਹਲੀ ਕ੍ਰਿਕਟ ਦੇ ਮੈਦਾਨ ‘ਤੇ ਕਈ ਰਿਕਾਰਡ ਬਣਾਉਂਦੇ ਹਨ ਤੇ ਤੋੜਦੇ ਹਨ ਤਾਂ ਉੱਥੇ ਹੀ ਕ੍ਰਿਕਟ ਦੇ ਮੈਦਾਨ ਦੇ ਬਾਹਰ ਵੀ ਕੁਝ ਅਜਿਹੇ ਰਿਕਾਰਡ ਬਣਾ ਰਹੇ ਹਨ ਜੋ ਦੁਨੀਆ ਨੂੰ ਹੈਰਾਨ ਕਰ ਰਿਹਾ ਹੈ। ਦਰਅਸਲ ਹੁਣ ਕੋਹਲੀ ਪਿਛਲੇ 25 ਸਾਲਾਂ ਵਿੱਚ Google ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਬਣ ਗਏ ਹਨ।

ਗੂਗਲ ਨੇ ਪਿਛਲੇ 25 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਸਰਚ ਕੀਕੀ ਹੋਇਆ ਹੈ, ਉਸਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਵਿਰਾਟ ਕੋਹਲੀ ਦਾ ਨਾਮ ਕ੍ਰਿਕਟਰ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਕੋਹਲੀ ਨੂੰ ਗੂਗਲ ਨੇ ਸਚਿਨ ਤੇਂਦੁਲਕਰ, ਲਾਰਾ ਤੇ ਦੂਜੇ ਕ੍ਰਿਕਟਰਾਂ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਦੇ ਤੌਰ ‘ਤੇ ਦਿਖਾਇਆ ਹੈ।

ਦੱਸ ਦੇਈਏ ਕਿ ਇਸ ਸਮੇਂ ਕੋਹਲੀ ਬ੍ਰੇਕ ‘ਤੇ ਹਨ। ਕੋਹਲੀ ਦੱਖਣੀ ਅਫਰੀਕਾ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਵਾਪਸੀ ਕਰਨਗੇ। ਦੱਖਣੀ ਅਫਰੀਕਾ ਦੇ ਦੌਰੇ ‘ਤੇ ਭਾਰਤੀ ਟੀਮ ਨੂੰ 2 ਟੈਸਟ ਮੈਚ ਖੇਡਣੇ ਹਨ। ਦਰਅਸਲ ਇਸ ਸਮੇਂ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹਨ। ਜਿੱਥੇ ਭਾਰਤੀ ਟੀਮ 3 ਵਨਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਇਨ੍ਹਾਂ ਦੋ ਸੀਰੀਜ਼ਾਂ ਤੋਂ ਬਾਅਦ ਭਾਰਤੀ ਟੀਮ ਟੈਸਟ ਸੀਰੀਜ਼ ਖੇਡੇਗੀ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਅਜਿਹੇ ਕਈ ਰਿਕਾਰਡ ਹਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਆਪਣੇ ਨਾਮ ਨਹੀਂ ਕਰ ਸਕਿਆ ਹੈ ਤੇ ਉਨ੍ਹਾਂ ‘ਤੇ ਸਿਰਫ਼ ਕਿੰਗ ਕੋਹਲੀ ਦਾ ਨਾਮ ਹੈ। ਹਾਲ ਹੀ ਵਿੱਚ ਖਤਮ ਹੋਏ ਵਿਸ਼ਵ ਕੱਪ ਵਿੱਚ ਕੋਹਲੀ ਸਭ ਤੋਂ ਜ਼ਿਆਦਾ 765 ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ। ਵਿਰਾਟ ਨੇ ਵਿਸ਼ਵ ਕੱਪ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ।

ਇਸ ਦੌਰਾਨ ਵਿਰਾਟ ਨੇ 3 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ, ਜਦਕਿ ਉਨ੍ਹਾਂ ਦੀ ਔਸਤ 95.62 ਰਹੀ । ਇਸੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵਿਰਾਟ ਕੋਹਲੀ ਨੇ 49 ਸੈਂਕੜਿਆਂ ਨਾਲ ਵਨਡੇ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਸਚਿਨ ਦੇ ਰਿਕਾਰਡ ਨੂੰ ਤੋੜਿਆ ਅਤੇ 50 ਵਨਡੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ।

LEAVE A REPLY

Please enter your comment!
Please enter your name here