ਪਾਰਲੀਮੈਂਟ ‘ਚ ਵਿੱਤ ਮੰਤਰੀ ਸੀਤਾਰਮਨ ਵੱਲੋਂ ਲਗਾਤਾਰ ਅੱਠਵਾਂ ਬਜਟ ਕੀਤਾ ਜਾ ਰਿਹਾ ਪੇਸ਼, ਹੋ ਰਹੇ ਐਲਾਨ, ਪੜ੍ਹੋ ਵੇਰਵਾ

0
55

ਪਾਰਲੀਮੈਂਟ ‘ਚ ਵਿੱਤ ਮੰਤਰੀ ਸੀਤਾਰਮਨ ਵੱਲੋਂ ਲਗਾਤਾਰ ਅੱਠਵਾਂ ਬਜਟ ਕੀਤਾ ਜਾ ਰਿਹਾ ਪੇਸ਼, ਹੋ ਰਹੇ ਐਲਾਨ, ਪੜ੍ਹੋ ਵੇਰਵਾ

ਨਵੀਂ ਦਿੱਲੀ, 1 ਫਰਵਰੀ 2025 – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲਗਾਤਾਰ ਅੱਠਵਾਂ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨੇ ਬਜਟ ਵਿੱਚ ਕਿਸਾਨਾਂ ਲਈ ਪ੍ਰਧਾਨ ਮੰਤਰੀ ਧਨ ਧਾਨਿਆਂ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਰਾਜਾਂ ਨਾਲ ਮਿਲ ਕੇ ਇਸ ਯੋਜਨਾ ਨੂੰ ਚਲਾਏਗੀ। 1.7 ਕਰੋੜ ਕਿਸਾਨਾਂ ਨੂੰ ਮਿਲੇਗੀ ਮਦਦ ਸੀਤਾਰਮਨ ਨੇ ਕਿਹਾ ਕਿ ਗਰੀਬਾਂ, ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਦੀ ਬਿਹਤਰੀ ‘ਤੇ ਧਿਆਨ ਦਿੱਤਾ ਜਾਵੇਗਾ। ਫੋਕਸ ਖੇਤੀ ਵਿਕਾਸ, ਪੇਂਡੂ ਵਿਕਾਸ ਅਤੇ ਨਿਰਮਾਣ ‘ਤੇ ਹੈ। ਵਿੱਤੀ ਖੇਤਰ ਦੇ ਸੁਧਾਰ ‘ਤੇ ਵੀ ਧਿਆਨ ਦੇਵੇਗੀ। ਧਨ ਧਨਿਆ ਯੋਜਨਾ 100 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਨਾਲ ਹੀ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬਜਟ 2025 ‘ਚ ਧਨ-ਧੰਨਿਆ ਕ੍ਰਿਸ਼ੀ ਯੋਜਨਾ ਦਾ ਐਲਾਨ, ਇਨ੍ਹਾਂ ਦਾਲਾਂ ਦੇ ਉਤਪਾਦਨ ‘ਤੇ ਜ਼ੋਰ || Budget 2025

ਬਜਟ ‘ਚ ਹੁਣ ਤੱਕ ਦੇ ਐਲਾਨ…..

– ਸਕਸ਼ਮ ਆਂਗਣਵਾੜੀ ਰਾਹੀਂ 8 ਕਰੋੜ ਬੱਚਿਆਂ ਅਤੇ 1 ਕਰੋੜ ਗਰਭਵਤੀ ਔਰਤਾਂ ਨੂੰ ਪੋਸ਼ਣ ਸੰਬੰਧੀ ਸਹਾਇਤਾ
– ਕਪਾਹ ਉਤਪਾਦਨ ਵਧਾਉਣ ਦਾ 5 ਸਾਲਾ ਮਿਸ਼ਨ, ਇਸ ਨਾਲ ਦੇਸ਼ ਦੀ ਟੈਕਸਟਾਈਲ ਇੰਡਸਟਰੀ ਮਜ਼ਬੂਤ ​​ਹੋਵੇਗੀ
– ਕਿਸਾਨ ਕ੍ਰੈਡਿਟ ਕਾਰਡ ‘ਤੇ ਲੋਨ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ
– ਬਿਹਾਰ ‘ਚ ਮਖਾਨਾ ਬੋਰਡ ਬਣੇਗਾ, ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ
– ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡ, ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ
– MSMEs ਲਈ ਲੋਨ ਗਾਰੰਟੀ ਕਵਰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ, 1.5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਉਪਲਬਧ ਹੋਣਗੇ
– ਸਟਾਰਟਅੱਪਸ ਲਈ ਕਰਜ਼ਾ 10 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕੀਤਾ ਜਾਵੇਗਾ। ਗਾਰੰਟੀ ਫੀਸ ਵਿੱਚ ਵੀ ਕਟੌਤੀ ਹੋਵੇਗੀ
– ਮੇਕ ਇਨ ਇੰਡੀਆ ਤਹਿਤ ਖਿਡੌਣਾ ਉਦਯੋਗ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ
– 23 ਆਈਆਈਟੀ ਵਿੱਚ ਮੌਜੂਦ 1.35 ਲੱਖ ਵਿਦਿਆਰਥੀ – ਆਈਆਈਟੀ ਪਟਨਾ ਦਾ ਵਿਸਤਾਰ ਕੀਤਾ ਜਾਵੇਗਾ
– ਏਆਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਉੱਤਮਤਾ ਲਈ 500 ਕਰੋੜ ਰੁਪਏ ਦਾ ਐਲਾਨ
– ਅਗਲੇ 5 ਸਾਲਾਂ ‘ਚ ਮੈਡੀਕਲ ਸਿੱਖਿਆ ‘ਚ 75 ਹਜ਼ਾਰ ਸੀਟਾਂ ਵਧਾਉਣ ਦਾ ਐਲਾਨ
– 120 ਹਵਾਈ ਅੱਡਿਆਂ ਲਈ ਉਡਾਣ ਯੋਜਨਾ ਦਾ ਐਲਾਨ ਕੀਤਾ ਗਿਆ ਹੈ
– ਨਿਰਯਾਤ ਵਧਾਉਣ ਲਈ ਨਿਰਯਾਤ ਪ੍ਰਮੋਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ
– ਭਾਰਤ ਵਿੱਚ HEAL ਤਹਿਤ ਵੀਜ਼ਾ ਨਿਯਮਾਂ ਵਿੱਚ ਰਾਹਤ ਦਿੱਤੀ ਜਾਵੇਗੀ
– ਨਵਾਂ ਟੈਕਸ ਬਿੱਲ ਅਗਲੇ ਹਫਤੇ ਆਵੇਗਾ
– ਬੀਮੇ ਵਿੱਚ 100 ਪ੍ਰਤੀਸ਼ਤ ਐਫਡੀਆਈ ਦਾ ਐਲਾਨ
– ‘Home Delivery ਵਾਲਿਆਂ ਲਈ ਬੀਮਾ ਯੋਜਨਾ’

 

LEAVE A REPLY

Please enter your comment!
Please enter your name here