‘ਪਦਮ ਸ਼੍ਰੀ ਕੌਰ ਸਿੰਘ’ ਫਿਲਮ ਸਿਨੇਮਾ ਘਰਾਂ ‘ਚ ਹੋਈ ਰਿਲੀਜ਼

0
150

‘ਪਦਮ ਸ਼੍ਰੀ ਕੌਰ ਸਿੰਘ ਫਿਲਮ’ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਦਰਸ਼ਕਾਂ ਦਾ ਇਹ ਇੰਤਜ਼ਾਰ ਅੱਜ ਖਤਮ ਹੋ ਗਿਆ ਹੈ। ਪਦਮ ਸ਼੍ਰੀ ਕੌਰ ਸਿੰਘ ਫਿਲਮ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਹੁਣ ਦਰਸ਼ਕ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫਿਲਮ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖ ਸਕਣਗੇ। ਇਸਦੇ ਨਾਲ ਹੀ ਅੱਜ ਵੱਡੀ ਗਿਣਤੀ ‘ਚ ਦਰਸ਼ਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ ‘ਚ ਪਹੁੰਚੇ ਹਨ। ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਜੋ ਕਿ ਅਸਲ ਸੱਚਾਈ ‘ਤੇ ਆਧਾਰਿਤ ਹੈ, ਇਸ ਫਿਲਮ ਨੂੰ ਦੇਖਣ ਆਏ ਦਰਸ਼ਕਾਂ ਨੇ ਇਸ ਫਿਲਮ ਦੀ ਕਾਫੀ ਤਾਰੀਫ ਕੀਤੀ। ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆਈ ਹੈ।

ਇੱਕ ਕਹਾਣੀ ਜਿਸ ਦੇ ਸਾਹਮਣੇ ਆਉਣ ਲਈ 37 ਸਾਲਾਂ ਦਾ ਇੰਤਜ਼ਾਰ ਕਰਨਾ ਪਿਆ ਹੈ। ਇਹ ਫ਼ਿਲਮ ਪੰਜਾਬ ਦੇ ਇੱਕ ‘ਪਦਮ ਸ਼੍ਰੀ ’ਅਤੇ ‘ਅਰਜੁਨ ਐਵਾਰਡ’ ਜੇਤੂ ਅਣਗੌਲੇ ਬਾਕਸਰ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਪ੍ਰਾਪਤੀਆਂ ਦੀ ਕਹਾਣੀ ਹੈ ਜੋ ਉਸਦੇ ਅਧਮੋਏ ਸੁਪਨਿਆਂ ਦੀ ਬਾਤ ਪਾਉਂਦੀ ਸਰਕਾਰੀ ਸਿਸਟਮ ਤੇ ਕਰਾਰੀ ਚੋਟ ਕਰਦੀ ਹੈ। ਇਹ ਫਿਲਮ ਭਾਰਤੀ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਕੌਰ ਸਿੰਘ ਦੀ ਜੀਵਨੀ ਨੂੰ ਬਿਆਨ ਕਰਦੀ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਤੋਂ ਇੱਕ ਮੁੱਕੇਬਾਜ਼ ਹੈ ਅਤੇ ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਧ ਸਨਮਾਨਿਤ ਮੁੱਕੇਬਾਜ਼ਾਂ ਵਿੱਚੋਂ ਇੱਕ ਹੈ।

ਕੌਰ ਸਿੰਘ ਨੇ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਗੋਲਡ ਮੈਡਲ (1979), ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ (1980) ਵਿੱਚ ਗੋਲਡ ਮੈਡਲ ਅਤੇ ਹੈਵੀਵੇਟ ਵਰਗ ਦੀਆਂ ਏਸ਼ੀਅਨ ਖੇਡਾਂ (1982) ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਇਸ ਫ਼ਿਲਮ ਵਿੱਚ ਰਾਜ ਕਾਕੜਾ ਨੇ ਕੋਚ ਦਾ ਕਿਰਦਾਰ ਨਿਭਾਇਆ ਹੈ ਜੋ ਫ਼ੌਜੀ ਕੌਰ ਸਿੰਘ ਅੰਦਰ ਦੇਸ਼ ਕੌਮ ਪ੍ਰਤੀ ਸੇਵਾ ਦਾ ਜ਼ਜ਼ਬਾ ਭਰਦਾ ਹੈ ਕਿਊਕਿ ਕੌਰ ਸਿੰਘ ਸਿਰਫ਼ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਪੂਰੀ ਕਰਨ ਲਈ ਫ਼ੌਜ ਵਿੱਚ ਭਰਤੀ ਹੁੰਦਾ ਹੈ। ਰਾਜ ਕਾਕੜਾ ਹੀ ਉਸਨੂੰ ਬਾਕਸਿੰਗ ਦੀ ਟਰੇਨਿੰਗ ਦਿੰਦਾ ਹੈ ਤੇ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦਾ ਹੈੇ। ਇੱਕ ਸਹੀ ਕੋਚ ਬਣਕੇ ਉਸਨੂੰ ਮਹਾਨ ਬਾਕਸਰ ਮੁਹੰਮਦ ਅਲੀ ਨਾਲ ਲੜਨ ਲਈ ਪ੍ਰੇਰਿਤ ਕਰਦਾ ਹੈ।

‘ਪਦਮ ਸ਼੍ਰੀ ਕੌਰ ਸਿੰਘ’ ਵਿੱਚ ਰਾਜ ਕਾਕੜਾ ਨੇ ਅਦਾਕਾਰੀ ਦੇ ਨਾਲ ਨਾਲ ਗੀਤ ਵੀ ਲਿਖੇ ਹਨ ਜਿੰਨ੍ਹਾ ਨੂੰ ਰਣਜੀਤ ਬਾਵਾ, ਕਮਾਲ ਖਾਨ ਗੁਰਲੇਜ਼ ਅਖ਼ਤਰ ਆਦਿ ਕਲਾਕਾਰਾਂ ਨੇ ਗਾਇਆ ਹੈ। ਫ਼ਿਲਮ ਦੇ ਲੇਖਕ-ਨਿਰਦੇਸ਼ਕ ਵਿਕਰਮ ਪ੍ਰਧਾਨ ਹਨ,ਜਿਨ੍ਹਾਂ ਨੇ ‘ਕੌਰ ਸਿੰਘ’ ਦੀ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਰਦੇ ‘ਤੇ ਲਿਆਉਣ ਦਾ ਯਤਨ ਕੀਤਾ ਹੈ। ਫ਼ਿਲਮ ਵਿੱਚ ਕਰਮ ਬਾਠ, ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ, ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੇ ਮੁੱਖ ਪ੍ਰੋਡਿਊਸਰ ਕਰਮ ਬਾਠ ਤੇ ਵਿੱਕੀ ਮਾਨ ਹਨ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here