ਕਾਮੇਡੀਅਨ ਕਪਿਲ ਸ਼ਰਮਾ ਖਾਣ-ਪੀਣ ਦੇ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਜਲੰਧਰ ਪਹੁੰਚੇ। ਉਨ੍ਹਾਂ ਨੇ ਮਾਡਲ ਟਾਊਨ ਦੇਸੀ ਘਿਓ ਦੇ ਪਰਾਂਠਿਆਂ ਦਾ ਆਨੰਦ ਲਿਆ।
ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਵੀਰ ਦਵਿੰਦਰ ਕੋਲ ਪਰਾਂਠੇ ਖਾਣ ਦੀ ਇੱਛਾ ਸੀ। ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਉਥੇ ਪਰਾਂਠੇ ਖਾਧੇ ਤੇ ਫਿਰ ਚਾਹ ਪੀਤੀ।
ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਮਾਡਲ ਟਾਊਨ ਵਿਚ ਵੀਰ ਦਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਰਾਤ ਦੇ ਸਮੇਂ ਦੇਸੀ ਘਿਓ ਦੇ ਪਰਾਂਠੇ ਸ਼ੁਰੂ ਕੀਤੇ ਸਨ। ਉਸ ਦੇ ਪਰਾਂਠੇ ਲੋਕਾਂ ਨੂੰ ਇੰਨੇ ਪਸੰਦ ਆਉਣ ਲੱਗੇ ਕਿ ਰਾਤ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਦਵਿੰਦਰ ਕੋਲ ਆਉਣ ਲੱਗੇ। ਉਨ੍ਹਾਂ ਨੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਏ ਸਨ।
ਇਹ ਵੀ ਪੜ੍ਹੋ : ਭਾਰਤ ‘ਚ ਕੋਰੋਨਾ ਦੇ 797 ਨਵੇਂ ਮਾਮਲੇ ਆਏ ਸਾਹਮਣੇ, 5 ਲੋਕਾਂ ਦੀ ਹੋਈ ਮੌ.ਤ
ਦੱਸ ਦੇਈਏ ਕਿ ਵੀਰ ਦਵਿੰਦਰ ਮਾਡਲ ਟਾਊਨ ਵਿਚ ਇਕ ਹੀ ਰੈਸਟੋਰੈਂਟ ਵਿਚ ਕੰਮ ਕਰਦਾ ਸੀ ਪਰ ਫਿਰ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਆਪਣਾ ਕੰਮ ਸ਼ੁਰੂ ਕਰਨ ਦੇ ਬਾਅਦ ਉਸ ਦਾ ਵੀਡੀਓ ਇਕ ਫੂਡ ਬਲਾਗਰ ਨੇ ਬਣਾਇਆ ਜੋ ਕਿ ਕਾਫੀ ਵਾਇਰਲ ਹੋਇਆ ਸੀ ਜਿਸ ਦੇ ਬਾਅਦ ਤੋਂ ਉਹ ਸ਼ਹਿਰ ਵਿਚ ਕਾਫੀ ਮਸ਼ਹੂਰ ਹੋ ਗਿਆ ਸੀ।