ਵਰੁਨ ਸ਼ਰਮਾ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਸੁਰਿੰਦਰ ਮੋਹਨ, ਪੀ.ਪੀ.ਐਸ, ਡੀ.ਐਸ.ਪੀ. ਸਰਕਲ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਐਸ.ਐਚ.ਓ ਥਾਣਾ ਸਦਰ ਰਾਜਪੁਰਾ ਵੱਲੋਂ ਨਸ਼ਾ ਰੋਕੂ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਤਹਿਤ ਮਿਤੀ 17-10-2023 ਨੂੰ ਏ.ਐਸ. ਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੇਨ ਸੜਕ ਸਾਹਮਣੇ ਜਸ਼ਨ ਹੋਟਲ ਬਾਹੱਦ ਪਿੰਡ ਉੱਪਲਹੇੜੀ ਨਾਕਾਬੰਦੀ ਕੀਤੀ ਹੋਈ ਸੀ।
ਨਾਕਾਬੰਦੀ ਦੌਰਾਨ ਰਾਜਪੁਰਾ ਸਾਇਡ ਵੱਲੋ ਆਉਦੀ ਇੱਕ ਬੱਸ ਨਾਕਾਬੰਦੀ ਪਰ ਬੈਰੀਗੇਟ ਦੇ ਪਿੱਛੇ ਹੋਲੀ ਹੋਈ ਜਿਸ ਵਿੱਚੋਂ ਵਿਨੇਸ਼ੀਲ ਜੋਸ਼ੀ ਪੁੱਤਰ ਸੁਦਰਸ਼ਨ ਜੋਸ਼ੀ ਵਾਸੀ ਮਕਾਨ ਨੰਬਰ 9 ਗਲੀ ਨੰਬਰ 10 ਫਰੈਂਡਜ ਕਲੌਨੀ ਜਲੰਧਰ ਥਾਣਾ ਡਵੀਜਨ ਨੰਬਰ 1 ਜਲੰਧਰ ਜਿਲਾ ਜਲੰਧਰ ਉਤਰਕੇ ਸਰਵਿਸ ਰੋਡ ਰਾਹੀ ਪਿੱਛੇ ਨੂੰ ਟਲਣ ਲੱਗਾ ਜਿਸ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁੱਕਦਮਾਂ ਨੰਬਰ 91 ਮਿਤੀ 17-10-2023 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ।ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਬਾਰੇ ਪਤਾ ਕੀਤਾ ਜਾਵੇਗਾ।
 
			 
		