ਪਟਿਆਲਾ ਪੁਲਿਸ ਵੱਲੋਂ ਨਵੇਂ ਬੱਸ ਅੱਡੇ ‘ਤੇ ਫਾਇਰਿੰਗ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ

0
108

ਵਰੁਣ ਸ਼ਰਮਾਂ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 09:01:2024 ਨੂੰ ਵਕਤ 2-00ਪੀਐਮ ਪਰ ਨਵਾਂ ਬੱਸ ਅੱਡਾ ਪਟਿਆਲਾ ਵਿਖੇ ਨੌਜਵਾਨਾ ਦੇ ਗਰੁੱਪਾਂ ਦੀ ਆਪਸ ਵਿੱਚ ਪਹਿਲਾ ਥੋੜੀ ਬਹੁਤ ਤਲਕਕਲਾਮੀ ਹੋਈ ਸੀ ਫਿਰ ਦੂਜੇ ਗਰੁੱਪ ਨੇ ਅਨੇਵਾਹ ਫਾਇਰਿੰਗ ਕੀਤੀ ਸੀ ਇਸ ਫਾਇਰਿੰਗ ਦੇ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ PPS. ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ, ਸ੍ਰੀ ਜਸਵਿੰਦਰ ਸਿੰਘ ਟਿਵਾਣਾ PPS ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਪਟਿਆਲਾ ਪੁਲਿਸ ਨੇ 24 ਘੰਟੇ ਦੇ ਅੰਦਰ ਇਸ ਵਾਰਦਾਤ ਵਿੱਚ ਸ਼ਾਮਲ 3 ਦੋਸੀਆਨ (1) ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾਂ ਥਾਣਾ ਜੋਗਾ ਜਿਲਾ ਮਾਨਸਾ, (2) ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਤਰੂਰ ਥਾਣਾ ਸਦਰ ਸੁਨਾਮ ਜਿਲ੍ਹਾ ਸੰਗਰੂਰ, (3) ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਮਕਾਨ ਨੰਬਰ 809 ਵਾਰਡ ਨੰਬਰ 7 ਤਿੱਖੀ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਵਾਰਦਾਤ ਵਿਚ ਵਰਤੇ 2 ਪਿਸਟਲ ਸਮੇਤ 6 ਰੋਦ ਵੀ ਬਰਾਮਦ ਕੀਤੇ ਗਏ ਹਨ।

ਘਟਨਾਂ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮੁਕੱਦਮਾ ਨੰਬਰ 06 ਮਿਤੀ 09.01.2024 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਅਰਬਨ ਅਸਟੇਟ ਥਰ ਬਿਆਨ ਸੰਜੀਵ ਕੁਮਾਰ ਪੁੱਤਰ ਸੁਰੇਸ ਕੁਮਾਰ ਵਾਸੀ ਢੰਕੜਬਾ ਜਿਲ੍ਹਾ ਪਟਿਆਲਾ ਦਰਜ ਹੋਇਆ ਸੀ ਜਿਸਨੇ ਦੱਸਿਆ ਸੀ ਕਿ ਨਵਾਂ ਬੱਸ ਅੰਡਾ ਪਰ 2 ਗਰੁੱਪਾਂ ਦੇ ਮਾਮੂਲੀ ਝਗੜੇ ਤੋਂ ਬਾਅਦ ਇਕ ਗਰੁੱਪ ਨੇ ਅੰਧਾਧੁੰਦ ਫਾਇਰਿੰਗ ਕੀਤੀ ਸੀ ਜਿਸ ਨਾਲ ਆਮ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਇਆ ਸੀ ਅਤੇ ਮੇਕਾ ਤੇ 4-5 ਖੋਲ ਰੋਦ ਬਰਾਮਦ ਹੋਏ ਸਨ ਅਤੇ ਤਕਰੀਬਨ ਏਨੀਆਂ ਗੋਲੀਆਂ ਹੀ ਮੌਕਾ ਦੇ ਗਵਾਹਾਂ ਨੇ ਚੱਲਣੀਆਂ ਦੱਸੀਆਂ ਸਨ। ਜਿਸਤੇ ਮੁਕੱਦਮਾ ਦਰਜ ਕਰਕੇ ਫੋਰੀ ਤੋਰ ਦੋਸ਼ੀਆਂ ਦੀ ਸਨਾਖਤ ਅਤੇ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਨੇ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ 3 ਦੋਸੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰੀ ਤੇ ਬਰਾਮਦਗੀ: ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਲੋੜੀਂਦੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਹੀ ਇਸ ਵਾਰਦਾਤ ਵਿਚ ਲੋੜੀਦੇ ਦੋਸੀਆਨ ਗ੍ਰਿਫਤਾਰ ਕੀਤਾ ਹੈ ਅਤੇ ਘਟਨਾਂ ਤੇ ਕੁਝ ਸਮੇਂ ਬਾਅਦ ਹੀ ਮਿਤੀ 09.01.2024 ਨੂੰ ਦੋਸੀ ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾਂ ਥਾਣਾ ਜੋਗਾ ਜਿਲਾ ਮਾਨਸਾ ਨੂੰ ਨੇੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰਿਫਤਾਰ ਕੀਤਾ।

ਇਸਦੇ ਸਾਥੀ ਜਗਜੀਤ ਸਿੰਘ ਉਰਫ ਵਿਕੀ ਪੁੱਤਰ ਤਰਸੇਮ ਸਿੰਘ ਵਾਸੀ ਭਰੂਰ ਥਾਣਾ ਸਦਰ ਸੁਨਾਮ ਜਿਲ੍ਹਾ ਸੰਗਰੁ ਅਤੇ ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਮਕਾਨ ਨੰਬਰ 809 ਵਾਰਡ ਨੰਬਰ 7 ਤਿੱਖੀ ਨੇਤੋ ਸਿਵਲ ਹਸਪਤਾਲ ਭਿੱਖੀ ਜਿਲ੍ਹਾ ਮਾਨਸਾ ਨੂੰ ਮਿਤੀ 10.01.2024 ਨੂੰ ਸੁਨਾਮ ਤੋ ਤਿੱਖੀ ਮੇਨ ਰੋਡ ਤੇ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੌਰਾਨ ਦੋਸੀ ਬਲਜਿੰਦਰ ਸਿੰਘ ਉਰਫ ਬੱਲੀ ਉਕਤ ਪਾਸੋਂ ਇਕ ਪਿਸਟਲ .32 ਬੋਰ ਸਮੇਤ 4 ਰੋਦ ਅਤੇ ਦੋਸ਼ੀ ਸਰਬਜੀਤ ਸਿੰਘ ਉਰਫ ਸਰਬੀ ਉਕਰ ਪਾਸੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ 2 ਰੌਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

ਤਫਤੀਸ ਦੌਰਾਨ ਦੋਸੀਆਨ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਉਕਤ ਤਿੰਨੇ ਦੋਸੀ ਆਪਣੇ ਹੋਰ ਸਾਥੀਆਂ ਸਮੇਤ ਮਾਨਸਾ ਜਾਣ ਲਈ ਬੱਸ ਅੱਡਾ ਪਰ ਖੜੇ ਸੀ ਜਿਥੇ ਇਨ੍ਹਾ ਦਾ ਬੱਸ ਅੱਡੇ ਪਰ ਖੜੇ ਕੁਝ ਨੌਜਵਾਨਾਂ ਨਾਲ ਤਲਕਕਲਾਮੀ ਹੋਈ ਸੀ ਜਿਸ ਤੋਂ ਬਾਅਦ ਇੰਨ੍ਹਾ ਦੀ ਮੌਕਾ ਪਰ ਦੂਜੇ ਨੌਜਵਾਨਾ ਨਾਲ ਹੱਥੋਪਾਈ ਅਤੇ ਧੱਕਾਮੁੱਕੀ ਵੀ ਹੋਈ ਸੀ ਜਿਸ ਤੋ ਬਆਦ ਉਕਤਾਨ ਤਿੰਨ ਦੋਸ਼ੀਆਂ ਅਤੇ ਇੰਨ੍ਹਾ ਦੇ ਸਾਥੀਆਂ ਨੇ ਬੱਸ ਅੱਡੇ ਪਰ ਅਨ੍ਹੇਵਾਹ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ ਅਤੇ ਮੌਕਾਂ ਤੇ ਫਰਾਰ ਹੋ ਗਏ ਦੋਸ਼ੀਆਨ ਧਿਰ ਬੱਸ ਅੱਡੇ ਪਰ ਖੜੇ ਦੂਜੇ ਨੌਜਵਾਨਾਂ ਦੇ ਗਰੁੱਪ ਦੇ ਪਹਿਲਾਂ ਤੋਂ ਜਾਣਕਾਰ ਨਹੀਂ ਸੀ।

ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਦੋਸੀ ਬਲਜਿੰਦਰ ਸਿੰਘ ਉਰਫ ਬੱਲੀ: ਸਰਬਜੀਤ ਸਿੰਘ ਉਰਫ ਸਰਬੀ ਅਤੇ ਜਗਜੀਤ ਸਿੰਘ ਉਰਫ ਵਿੱਕੀ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਾਮਦ ਹੋਏ ਅਸਲੇ ਅਤੇ ਇਨ੍ਹਾਂ ਤੋਂ ਹੋਰ ਗੈਂਗਸਟਰਾਂ ਨਾਲ ਸਬੰਧ ਬਾਰੇ ਵੀ ਪੱਛਗਿੱਛ ਕੀਤੀ ਜਾ ਰਹੀ ਹੈ ਜੋ ਮੁੱਢਲੇ ਤੌਰ ਤੇ ਇਸ ਵਾਰਦਾਤ ਵਿੱਚ ਸ਼ਾਮਲ 5 ਵਿਅਕਤੀ ਅਰਸ ਡੱਲਾ ਅਤੇ ਪਰਮਜੀਤ ਸਿੰਘ ਉਰਫ ਪੰਮਾ (ਬਠਿੰਡਾ) ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਇੰਨ੍ਹਾ ਦੇ ਬਾਕੀ ਸਾਥੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here