ਪਟਿਆਲਾ ਦੇ ਰਾਜਪੁਰਾ ਸਿਟੀ ਥਾਣੇ ਦੀ ਪੁਲਿਸ ਨੇ ਯੂਪੀ ਤੋਂ ਅਫੀਮ ਲਿਆਉਣ ਵਾਲੇ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੇ ਆਪਣੀ ਪਛਾਣ ਪਿੰਡ ਸਿਪਤਰ ਵਾਸੀ ਬਹਿਰੀਪੁਰ ਆਵਾਲਾ ਥਾਣਾ ਭਮੋਰਾ ਵਜੋਂ ਦੱਸੀ ਅਤੇ ਔਰਤ ਨੇ ਆਪਣੀ ਪਛਾਣ ਮੁੰਨੀ ਵਾਸੀ ਵੀਡੀਓ ਕਲੋਨੀ ਨੇੜੇ ਮਸਜਿਦ ਥਾਣਾ ਬਿਠੜੀ ਜ਼ਿਲ੍ਹਾ ਬਰੇਲੀ ਯੂਪੀ ਵਜੋਂ ਦੱਸੀ। ਉਸ ਦੇ ਬੈਗ ਦੀ ਤਲਾਸ਼ੀ ਲੈਣ ‘ਤੇ ਡੇਢ ਕਿੱਲੋ ਅਫੀਮ ਬਰਾਮਦ ਹੋਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 12 ਨ.ਸ਼ਾ ਤਸਕਰ ਕੀਤੇ ਗ੍ਰਿਫਤਾਰ
SSP ਨੇ ਦੱਸਿਆ ਕਿ ਰਾਜਪੁਰਾ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਗੁਰਵਿੰਦਰ ਸਿੰਘ ਅਤੇ ਪੁਲੀਸ ਪਾਰਟੀ ਨੇ ਪਿੰਡ ਖਰਾਜਪੁਰ ਦੇ ਟੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੈਦਲ ਆ ਰਹੇ ਵਿਅਕਤੀ ਅਤੇ ਔਰਤ ਨੇ ਪੁਲਸ ਨੂੰ ਦੇਖ ਕੇ ਆਪਣਾ ਰਸਤਾ ਬਦਲ ਲਿਆ।