ਪਟਿਆਲਾ ਤੋਂ ਰੂਹ ਕੰਬਾਊ ਘਟਨਾ, ਘਰ ਦੇ ਕਮਰੇ ਚੋਂ ਮਿਲੀ ਨੌਜਵਾਨ ਦੀ ਦੱਬੀ ਹੋਈ ਮ੍ਰਿਤਕ ਦੇਹ

0
117

ਪਟਿਆਲਾ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿਥੇ ਇਕ 17 ਸਾਲਾ ਲੜਕੇ ਦੀ ਲਾਸ਼ ਘਰ ਦੇ ਕਮਰੇ ਵਿਚੋਂ ਮਿਲੀ ਹੈ। ਘਟਨਾ ਪਟਿਆਲਾ ਦੇ ਢੀਂਗਰਾ ਵਿਖੇ ਜੈ ਜਵਾਨ ਕਾਲੋਨੀ ਦੀ ਦੱਸੀ ਜਾ ਰਹੀ ਹੈ। ਲੜਕੇ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਅੱਵਲ ਵਜੋਂ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੇ ਦੀ ਮੌਤ ਤਾਂ ਕੁਦਰਤੀ ਦੱਸੀ ਜਾ ਰਹੀ ਹੈ ਪਰ ਲੜਕੇ ਦੀ ਲਾਸ਼ ਘਰ ਵਿਚ ਪੁੱਟੇ ਇਕ ਟੋਏ ਤੋਂ ਬਰਾਮਦ ਹੋਈ ਹੈ। ਖਬਰ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ਵਿਚ ਰਹਿੰਦਾ ਸੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਭਗਵਾਨ ਦਾਸ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਸੀ। ਮ੍ਰਿਤਕ ਲੜਕੇ ਦੀ ਦਿਮਾਗੀ ਹਾਲਤ ਬਚਪਨ ਤੋਂ ਹੀ ਠੀਕ ਨਹੀਂ ਸੀ। ਇਸੇ ਸਦਮੇ ਵਿਚ ਭਗਵਾਨ ਦਾਸ ਵੀ ਦੀ ਦਿਮਾਗੀ ਹਾਲਤ ਵਿਗੜ ਗਈ। ਜਦੋਂ ਕਿ ਦੋਵੇਂ ਧੀਆਂ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਉਹ ਹੀ ਘਰ ਤੇ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ। ਭਰਾ ਦੀ ਹੋਈ ਮੌਤ ਤੇ ਘਰ ਵਿਚ ਦੱਬਣ ਬਾਰੇ ਕੁੜੀਆਂ ਨੇ ਆਪਣੀ ਮਾਸੀ ਨੂੰ ਦੱਸਿਆ ਸੀ ਉਸੇ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।

ਪਿਛਲੇ ਦੋ ਦਿਨਾਂ ਤੋਂ ਇਲਾਕਾ ਵਾਸੀਆਂ ਨੇ ਵੀ ਭਗਵਾਨ ਦਾਸ ਦੇ ਘਰ ਵਿਚੋਂ ਆ ਰਹੀ ਬਦਬੂ ਤੋਂ ਪ੍ਰੇਸ਼ਾਨ ਸਨ। ਨੌਜਵਾਨ ਲੜਕੇ ਦੀ ਮੌਤ ਐਤਵਾਰ ਨੂੰ ਹੋਈ ਦੱਸੀ ਜਾ ਰਹੀ ਹੈ ਤੇ ਜਿਵੇਂ ਹੀ ਪੁਲਿਸ ਨੂੰ ਪੂਰੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਲੜਕੇ ਦੀ ਮ੍ਰਿਤਕ ਦੇਹ ਨੂੰ ਟੋਏ ਵਿਚੋਂ ਕਢਵਾਇਆ ਤੇ ਉਸ ਦਾ ਅੰਤਿਮ ਸਸਕਾਰ ਕਰਵਾ ਦਿੱਤਾ।

LEAVE A REPLY

Please enter your comment!
Please enter your name here