ਪਟਿਆਲਾ ‘ਚ ਨਹਿਰ ਕੋਲੋਂ ਮਿਲੀ ਪੁਲਿਸ ਅਧਿਕਾਰੀ ਦੀ ਕਾਰ, ਗੋਤਾਖੋਰਾਂ ਵਲੋਂ ਕੀਤੀ ਜਾ ਰਹੀ SI ਭਾਲ

0
155

ਪਟਿਆਲਾ ‘ਚ ਨਹਿਰ ਕੋਲੋਂ ਇੱਕ ਪੁਲਿਸ ਅਧਿਕਾਰੀ ਦੀ ਕਾਰ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਐਸਆਈ ਪੁਸ਼ਪੇਂਦਰ ਸਿੰਘ ਦੀ ਗੱਡੀ ਪਟਿਆਲਾ ਦੀ ਭਾਖੜਾ ਨਹਿਰ ਨਜ਼ਦੀਕ ਪਸਿਆਣਾ ਪੁਲ ਦੇ ਸਾਹਮਣੇ ਤੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਧਿਕਾਰੀ ਬਠਿੰਡਾ ਜ਼ਿਲ੍ਹੇ ਦੇ ਥਾਣਾਕੋਟ ਫੱਤਾ ‘ਚ ਤਾਇਨਾਤ ਹੈ। ਗੋਤਾਖੋਰ ਅਨੁਸਾਰ ਉਨ੍ਹਾਂ ਨੂੰ ਪਸਿਆਣਾ SHO ਵਲੋਂ ਇਸ ਕਾਰ ਦੇ ਖੜ੍ਹੇ ਹੋਣ ਦੀ ਜਾਣਕਾਰੀ ਮਿਲੀ। ਜਾਣਕਾਰੀ ਮਿਲਣ ਤੋਂ ਬਾਅਦ ਗੋਤਾਖੋਰਾਂ ਵਲੋਂ ਭਾਲ ਸ਼ੁਰੂ ਕਰ ਦਿੱਤੀ ਗਈ।

ਮੌਕੇ ‘ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਲੈਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਨਹਿਰ ‘ਚ ਪੁਸ਼ਪੇਂਦਰ ਸਿੰਘ ਦੀ ਭਾਲ ਸ਼ੁਰੂ ਕੀਤੀ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਗੋਤਾਖੋਰਾਂ ਦਾ ਕਹਿਣਾ ਹੈ ਕਿ ਹਾਲਾਤ ਦੇਖ ਕੇ ਲੱਗਦਾ ਹੈ ਕਿ ਉਸ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਗੋਤਾਖੋਰਾਂ ਵਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here