ਨੌਜਵਾਨਾਂ ਨੂੰ ਕੁੱਟਣ ਦੇ ਦੋਸ਼ ’ਚ 3 ਮੁਲਾਜ਼ਮ ਮੁਅੱਤਲ

0
71

ਗੁਰਦਾਸਪੁਰ ਪੁਲਿਸ ਵੱਲੋਂ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਕੁੱਟਣ ਤੋਂ ਬਾਅਦ ਲੋਕਾਂ ਵੱਲੋਂ ਥਾਣਾ ਸਿਟੀ ਦਾ ਘਿਰਾਓ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬਿਨਾਂ ਕਿਸੇ ਮਾਮਲੇ ਦਰਜ ਤੋਂ ਪੁਲਿਸ ਵੱਲੋਂ ਨੌਜਵਾਨਾਂ ਨੂੰ ਚੁੱਕਿਆ ਗਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਤਿੰਨ ਏਐਸਆਈ ਨੂੰ ਮੁਅੱਤਲ ਕਰ ਦਿੱਤਾ। ਸਥਾਨਕ ਵਪਾਰਕ ਸੰਗਠਨਾਂ ਵੱਲੋਂ ਥਾਣਾ ਦਾ ਘਿਰਾਓ ਕਰਕੇ ਮੰਗ ਕੀਤੀ ਗਈ ਕਿ ਤਿੰਨੇ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਨੌਜਵਾਨ ਮੁਕੇਸ਼ ਮਹਾਜਨ ਵਾਸੀ ਬਹਿਰਾਮਪੁਰ ਰੋਡ ਤੇ ਕੁਸ਼ਾਲ ਵਾਸੀ ਬਾਜਵਾ ਕਾਲੋਨੀ ਦਾ ਹਸਪਤਾਲ ਵਿੱਚ ਇਲਾਜ ਚੱਲ੍ਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਾਲ ਨੇ ਨਵਾਂ ਆਈਫੋਨ ਲਿਆ ਸੀ ਤੇ ਉਹ ਆਪਣੇ ਇਕ ਹੋਰ ਦੋਸਤ ਦੇ ਘਰ ਪਿੰਡ ਹੱਲਾਂ ਵਿੱਚ ਚਾਹ ਪਾਰਟੀ ਕਰ ਰਹੇ ਸਨ।

ਕੁਝ ਸਮੇਂ ਬਾਅਦ ਉਥੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਤੇ ਤਿੰਨ ਹੋਰ ਏਐਸਆਈ ਕਸ਼ਮੀਰ ਸਿੰਘ, ਸਤਪਾਲ ਅਤੇ ਹਰਜੀਤ ਆ ਗਏ ਤੇ ਉਨ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ। ਉਸਦੇ ਦੋਸਤ ਤਾਂ ਉਥੋਂ ਭੱਜ ਗਏ ਪਰ ਪੁਲਿਸ ਮੁਲਾਜ਼ਮਾਂ ਨੇ ਕੁਸ਼ਾਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਕੇਸ਼ ਮਹਾਜਨ ਨੂੰ ਵੀ ਨੇੜਿਓ ਦੁਕਾਨ ਤੋਂ ਫੜ੍ਹਕੇ ਅਣਪਛਾਤੀ ਥਾਂ ਉਤੇ ਲੈ ਗਏ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸਦੇ ਸੱਟਾਂ ਲੱਗੀਆਂ, ਜੋ ਹੁਣ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਸ ਸਬੰਧੀ ਡੀਐਸਪੀ ਸਿਟੀ ਨੇ ਦੱਸਿਆ ਕਿ ਏਐਸਆਈ ਕਸ਼ਮੀਰ ਸਿੰਘ, ਸਤਪਾਲ ਸਿੰਘ ਤੇ ਹਰਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਤਿੰਨਾਂ ਖਿਲਾਫ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here