ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨਾਭਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪਹੁੰਚੇ ਹਨ।ਉਨ੍ਹਾਂ ਨੇ ਕਿਹਾ ਕਿ ਭਾਵੇਂ ਕਿ ਬਿਲਡਿੰਗ ਇਸ ਸਕੂਲ ਦੀ ਬਹੁਤ ਹੀ ਵਧੀਆ ਬਣੀ ਹੋਈ ਹੈ ਪਰ ਸਕੂਲ ਦੇ ਬਾਹਰ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਸਕੂਲ ਦੇ ਹਾਲਾਤ ਵੇਖ ਕੇ ਖਜ਼ਾਨਾ ਮੰਤਰੀ ਤੋ ਦੇਖਿਆ ਨਹੀਂ ਗਿਆ ਅਤੇ ਉਹ ਗੱਡੀ ‘ਚੋਂ ਉੱਤਰ ਕੇ ਸਕੂਲ ਵਿੱਚ ਚਲੇ ਗਏ ਜਿੱਥੇ ਖਜ਼ਾਨਾ ਮੰਤਰੀ ਨੂੰ ਦੇਖ ਕੇ ਸਕੂਲ ਦੇ ਅਧਿਆਪਕ ਵੀ ਦੰਗ ਰਹੇ ਗਏ।
ਇਸ ਮੌਕੇ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੱਸਿਆ ਕਿ ਮੈਂ ਇਸੇ ਸਕੂਲ ਵਿੱਚ ਚੌਥੀ ਕਲਾਸ ਵਿੱਚ ਸਿੱਖਿਆ ਹਾਸਿਲ ਕੀਤੀ ਤਾਂ ਅਧਿਆਪਕ ਦੇ ਚਿਹਰੇ ਤੇ ਖੁਸ਼ੀ ਵਿਖਾਈ ਦਿੱਤੀ। ਹਰਪਾਲ ਚੀਮਾ ਨੇ ਸਾਰੀ ਹੀ ਸਕੂਲ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਜੋ ਸਕੂਲ ਦੇ ਬਾਹਰ ਗੰਦਗੀ ਦਾ ਆਲਮ ਹੈ ਇਸ ਦੇ ਲਈ ਮੈਂ ਛੇਤੀ ਹੀ ਗਰਾਂਟ ਭੇਜਾਂਗਾ ਅਤੇ ਇਸ ਸਕੂਲ ਦੇ ਵਿੱਚ ਬੱਚਿਆਂ ਲਈ ਝੂਲੇ ਅਤੇ ਹੋਰ ਸਮੱਗਰੀ ਲਈ ਰਾਸ਼ੀ ਛੇਤੀ ਹੀ ਭੇਜਾਂਗਾ। ਉਹਨਾਂ ਕਿਹਾ ਕਿ ਜੋ ਕਿਸਾਨਾਂ ਵੱਲੋਂ ਬਾਡਰਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਉਹਨਾਂ ਦੀਆਂ ਮੰਗਾਂ ਜਾਇਜ ਹਨ।
ਇਸ ਮੌਕੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ਨੀਨਾ ਰਾਣੀ ਨੇ ਕਿਹਾ ਕਿ ਸਕੂਲ ਦੀ ਬਿਲਡਿੰਗ ਤਾਂ ਬਹੁਤ ਵਧੀਆ ਬਣੀ ਹੋਈ ਹੈ ਪਰ ਸਕੂਲ ਦੇ ਬਾਹਰ ਕੁਝ ਗੰਦਗੀ ਹੈ ਜਿਸ ਕਰਕੇ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਛੇਤੀ ਹੀ ਸਕੂਲ ਦੇ ਲਈ ਗਰਾਂਟ ਭੇਜੀ ਜਾਵੇਗੀ ਕਿਉਂਕਿ ਪਹਿਲਾਂ ਵੀ ਮੰਤਰੀ ਜੀ ਵੱਲੋਂ ਗਰਾਂਟ ਭੇਜੀ ਗਈ ਸੀ।