ਨਵਜੰਮਿਆ ਬੱਚਾ ਬਾਥਰੂਮ ‘ਚ ਛੱਡ ਕੇ ਫਰਾਰ ਹੋਣ ਵਾਲਾ ਜੋੜਾ CCTV ‘ਚ ਹੋਇਆ ਕੈਦ

0
85

ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਲੇਡੀਜ਼ ਵਾਸ਼ਰੂਮ ਵਿੱਚ 7 ​​ਦਿਨਾਂ ਦੇ ਬੱਚੇ ਨੂੰ ਅਣਪਛਾਤੇ ਵਿਅਕਤੀ ਛੱਡ ਕੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕਰਦਿਆਂ ਆਸ ਪਾਸ ਦੇ CCTV ਖੰਗਾਲੇ ਜਿਸ ਵਿਚ ਬੱਚੇ ਨੂੰ ਛੱਡਣ ਵਾਲੇ ਕੁੜੀ ਮੁੰਡਾ ਦੇਖੇ ਜਾ ਸਕਦੇ ਹਨ।

ਬਸ ਅੱਡੇ ਦੀ CCTV ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਕੁੜੀ 43 ਬਸ ਸਟੈਂਡ ਅੰਦਰ ਬੱਚਾ ਚੁੱਕ ਕੇ ਦਾਖਲ ਹੁੰਦੀ ਹੈ। ਉਸ ਨਾਲ ਉਸ ਦਾ ਸਾਥੀ ਵੀ ਨਜ਼ਰ ਆ ਰਿਹਾ ਹੈ। ਇਸ ਬਾਅਦ ਇਹ ਦੋਵੇਂ ਬੱਚੇ ਨੂੰ ਬਾਥਰੂਮ ‘ਚ ਛੱਡ ਕੇ ਫਰਾਰ ਹੋ ਜਾਂਦੇ ਹਨ।

ਬਸ ਅੱਡੇ ਦੇ Exit ਗੇਟ ਤੋਂ ਦੋਵੇਂ ਬਾਹਰ ਨਿਕਲ ਜਾਂਦੇ ਹਨ। ਇਸ ਦੌਰਾਨ ਮੁੰਡਾ ਕਿਸੇ ਹੋਰ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸਫ਼ਾਈ ਦੌਰਾਨ ਜਦੋਂ ਸਫ਼ਾਈ ਕਰਮਚਾਰੀਆਂ ਨੇ ਬੱਚਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਜਾਂਚ ਵਿਚ ਜੁਟ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਲੇਡੀਜ਼ ਵਾਸ਼ਰੂਮ ਵਿੱਚ 7 ​​ਦਿਨਾਂ ਦੇ ਬੱਚੇ ਨੂੰ ਅਣਪਛਾਤੇ ਕੁੜੀ ਮੁੰਡਾ ਛੱਡ ਕੇ ਫਰਾਰ ਹੋ ਗਏ। ਫਿਰ ਸਫ਼ਾਈ ਦੌਰਾਨ ਜਦੋਂ ਸਫ਼ਾਈ ਕਰਮਚਾਰੀਆਂ ਨੇ ਬੱਚਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਬੱਚੇ ਦੀ ਉਮਰ 7 ਦਿਨ ਦੱਸੀ ਜਾ ਰਹੀ ਹੈ।

ਬੱਚੇ ਨੂੰ ਪੂਰੀ ਤਰ੍ਹਾਂ ਕੱਪੜਿਆਂ ‘ਚ ਲਪੇਟਿਆ ਹੋਇਆ ਸੀ। ਬੱਚਾ ਜ਼ਿੰਦਾ ਅਤੇ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਜਾ ਰਿਹਾ ਹੈ। ਪੁਲਿਸ ਟੀਮ ਵੱਲੋਂ ਮੈਡੀਕਲ ਸਟਾਫ ਦੀ ਮਦਦ ਨਾਲ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਅਨੁਸਾਰ ਇੱਕ ਲੜਕਾ ਅਤੇ ਇੱਕ ਲੜਕੀ ਬੱਚੇ ਨੂੰ ਵਾਸ਼ਰੂਮ ਵਿੱਚ ਛੱਡ ਕੇ ਭੱਜ ਗਏ ਸਨ।

LEAVE A REPLY

Please enter your comment!
Please enter your name here