ਜੀਐੱਸਟੀ ਕੌਂਸਲ (GST Council) ਦੇ ਫ਼ੈਸਲੇ ਲਾਗੂ ਹੋਣ ਪਿੱਛੋਂ ਅੱਜ ਤੋਂ ਕਈ ਖ਼ੁਰਾਕੀ ਵਸਤਾਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ’ਚ ਪਹਿਲਾਂ ਤੋਂ ਪੈਕ ਤੇ ਲੇਬਲ ਵਾਲੇ ਖ਼ੁਰਾਬੀ ਪਦਾਰਥ ਜਿਵੇਂ ਆਟਾ, ਪਨੀਰ ਤੇ ਦਹੀਂ ਸ਼ਾਮਲ ਹਨ। ਇਨ੍ਹਾਂ ’ਤੇ ਪੰਜ ਫ਼ੀਸਦੀ ਜੀਐੱਸਟੀ ਦੇਣਾ ਪਵੇਗਾ। ਏਨਾ ਹੀ ਨਹੀਂ ਗਾਹਕਾਂ ਨੂੰ 5000 ਰੁਪਏ ਤੋਂ ਜ਼ਿਆਦਾ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ ਲਈ ਵੀ ਪੰਜ ਫ਼ੀਸਦੀ ਜੀਐੱਸਟੀ ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲ ਦੇ ਕਮਰਿਆਂ ’ਤੇ 12 ਫ਼ੀਸਦੀ ਦੀ ਦਰ ਨਾਲ ਟੈਕਸ ਲਾਉਣ ਦੀ ਗੱਲ ਕਹੀ ਗਈ ਹੈ। ਅਜੇ ਇਸ ’ਤੇ ਕੋਈ ਟੈਕਸ ਨਹੀਂ ਲੱਗਦਾ।
ਪਿਛਲੇ ਦਿਨੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਜੀਐੱਸਟੀ ਕੌਂਸਲ ਨੇ ਡੱਬਾ ਜਾਂ ਪੈਕਬੰਦ ਤੇ ਲੇਬਲ ਵਾਲੇ (ਫ੍ਰੋਜ਼ਨ ਨੂੰ ਛੱਡ ਕੇ) ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕੇ ਮਖਾਣੇ, ਸੁੱਕਾ ਸੋਇਆਬੀਨ, ਮਟਰ ਵਰਗੇ ਉਤਪਾਦ, ਕਣਕ ਤੇ ਹੋਰ ਅਨਾਜ ਅਤੇ ਮੁਰਮੁਰੇ ’ਤੇ ਪੰਜ ਫ਼ੀਸਦੀ ਜੀਐੱਸਟੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਹਾਲਾਂਕਿ ਖੁੱਲ੍ਹੇ ’ਚ ਵਿਕਣ ਵਾਲੇ ਬਿਨਾਂ ਬ੍ਰਾਂਡ ਵਾਲੇ ਉਤਪਾਦਾਂ ’ਤੇ ਜੀਐੱਸਟੀ ਛੋਟ ਜਾਰੀ ਰਹੇਗੀ।
ਏਐੱਮਆਰਜੀ ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਤਨ ਮੋਹਨ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਦਹਾਕਿਆਂ ਤੋਂ ਟੈਕਸ ਕਾਨੂੰਨਾਂ ਤਹਿਤ ਛੋਟ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸੋਧ ਦੇ ਸਬੰਧ ’ਚ ਜੋ ਸਵਾਲ ਦਿਮਾਗ ’ਚ ਆਉਂਦਾ ਹੈ ਉਹ ਇਹ ਹੈ ਕਿ ਚੂੰਕਿ ਹਸਪਤਾਲਾਂ ਵੱਲੋਂ ਕੀਤੇ ਜਾਣ ਵਾਲਾ ਇਲਾਜ ਸਮੱਗਰ ਸਪਲਾਈ ਹੈ ਇਸ ਲਈ ਇਸ ਦੇ ਲੈਣ-ਦੇਣ ਦੇ ਵੱਖ-ਵੱਖ ਹਿੱਸਿਆਂ ’ਤੇ ਨਵੀਂ ਟੈਕਸ ਦੇਣਦਾਰੀ ਲਾਉਣ ਲਈ ਇਸ ਨੂੰ ਵੰਡਿਆ ਨਹੀਂ ਜਾ ਸਕਦਾ। ਇਹ ਨੋਟੀਫਿਕੇਸ਼ਨ ਧਾਰਾ ਅੱਠ ਦੀ ਵਿਵਸਥਾ ਤੋਂ ਪਰ੍ਹੇ ਪ੍ਰਤੀਤ ਹੁੰਦਾ ਹੈ ਜੋ ਸਾਰੀ ਸਮੱਗਰ ਸਪਲਾਈ ਲੈਣ-ਦੇਣ ’ਤੇ ਇਕ ਟੈਕਸ ਨੂੰ ਲਾਜ਼ਮੀ ਕਰਦੀ ਹੈ।
ਇਨ੍ਹਾਂ ਉਤਪਾਦਾਂ ’ਤੇ ਵੀ ਚੁਕਾਉਣੀ ਪਵੇਗੀ ਵੱਧ ਕੀਮਤ
ਪ੍ਰਿਟਿੰਗ/ਡਾਇੰਗ ਇੰਕ, ਧਾਰਦਾਰ ਚਾਕੂ, ਕਾਗ਼ਜ਼ ਕੱਟਣ ਵਾਲਾ ਚਾਕੂ ਤੇ ਪੈਨਸਲ ਸ਼ਾਰਪਨਰ, ਐੱਲਈਡੀ ਲੈਂਪ, ਡਰਾਇੰਗ ਤੇ ਮਾਰਕਿੰਗ ਕਰਨ ਵਾਲੇ ਉਤਪਾਦਾਂ ’ਤੇ ਟੈਕਸ ਦੀ ਦਰ ਵਧਾ ਕੇ 18 ਫ਼ੀਸਦੀ ਕਰ ਦਿੱਤੀ ਗਈ ਹੈ।
ਸੋਲਰ ਵਾਟਰ ਹੀਟਰ ’ਤੇ ਹੁਣ 12 ਫ਼ੀਸਦੀ ਜੀਐੱਸਟੀ ਲੱਗੇਗਾ ਜਦਕਿ ਪਹਿਲਾਂ ਪੰਜ ਫ਼ੀਸਦੀ ਟੈਕਸ ਲੱਗਦਾ ਸੀ।
ਸੜਕ, ਪੁਲ਼, ਰੇਲਵੇ, ਮੈਟਰੋ, ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਸ਼ਮਸ਼ਾਨਘਾਟ ਲਈ ਜਾਰੀ ਹੋਣ ਵਾਲੇ ਕਾਰਜ ਕਰਾਰਾਂ ’ਤੇ ਹੁਣ 18 ਫ਼ੀਸਦੀ ਜੀਐੱਸਟੀ ਲੱਗੇਗਾ ਜੋ ਪਹਿਲਾਂ 12 ਫ਼ੀਸਦੀ ਸੀ।
ਖੁੱਲ੍ਹੇ ‘ਚ ਵੇਚੇ ਜਾਣ ਵਾਲੇ ਗੈਰ-ਬ੍ਰਾਂਡਿਡ ਉਤਪਾਦਾਂ ‘ਤੇ ਛੋਟ ਜਾਰੀ ਰਹੇਗੀ
ਹਾਲ ਹੀ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿੱਚ ਜੀਐਸਟੀ ਕੌਂਸਲ ਨੇ ਡੱਬਾਬੰਦ ਜਾਂ ਪੈਕ ਕੀਤੇ ਅਤੇ ਲੇਬਲ ਕੀਤੇ (ਫਰੋਜ਼ਨ ਨੂੰ ਛੱਡ ਕੇ) ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕਾ ਮੱਖਣ, ਸੁੱਕਾ ਸੋਇਆਬੀਨ, ਮਟਰ, ਕਣਕ ਤੇ ਹੋਰ ਅਨਾਜ ਅਤੇ ਮੁਰਮੁਰੇ ‘ਤੇ ਪੰਜ ਫ਼ੀਸਦ ਜੀਐੱਸਟੀ ਲਗਾਉਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਖੁੱਲ੍ਹੇ ‘ਚ ਵਿਕਣ ਵਾਲੇ ਉਤਪਾਦਾਂ ‘ਤੇ ਜੀਐੱਸਟੀ ਛੋਟ ਜਾਰੀ ਰਹੇਗੀ।