ਦੇਰ ਰਾਤ 11.39 ਵਜੇ ਚੀਨ-ਕਿਰਗਿਸਤਾਨ ਸਰਹੱਦ ‘ਤੇ 7.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਦੱਖਣੀ ਸ਼ਿਨਜਿਆਂਗ ਵਿੱਚ ਜ਼ਮੀਨ ਤੋਂ 80 ਕਿਲੋਮੀਟਰ ਹੇਠਾਂ ਸੀ। ਇਸ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ। ਦਿੱਲੀ-ਐੱਨਸੀਆਰ ‘ਚ ਲੋਕਾਂ ਨੇ ਭੂਚਾਲ ਦੇ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ।
ਘਬਰਾਏ ਹੋਏ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਖੁੱਲ੍ਹੇਆਮ ਇਲਾਕਿਆਂ ਵਿਚ ਪਹੁੰਚ ਗਏ। ਇਸ ਤੋਂ ਪਹਿਲਾਂ 11 ਜਨਵਰੀ ਨੂੰ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ‘ਚ ਦੁਪਹਿਰ 2:20 ‘ਤੇ ਜ਼ਬਰਦਸਤ ਭੂਚਾਲ ਆਇਆ ਸੀ।
ਇਸ ਕਾਰਨ ਪਾਕਿਸਤਾਨ ਦੇ ਇਸਲਾਮਾਬਾਦ, ਰਾਵਲਪਿੰਡੀ ਅਤੇ ਜੰਮੂ-ਕਸ਼ਮੀਰ, ਜੈਪੁਰ ਤੋਂ ਲੈ ਕੇ ਭਾਰਤ ਦੇ ਦਿੱਲੀ-ਐਨਸੀਆਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਸੀ। ਇਸ ਦਾ ਕੇਂਦਰ ਹਿੰਦੂਕੁਸ਼ ਵਿੱਚ ਜ਼ਮੀਨ ਤੋਂ ਲਗਭਗ 220 ਕਿਲੋਮੀਟਰ ਹੇਠਾਂ ਸੀ।









