ਦੁਨੀਆ ਦੀ ਦੂਜੀ ਸਭ ਤੋਂ ਬਜ਼ੁਰਗ ਔਰਤ ਅਤੇ ਜਾਪਾਨ ਦੀ ਪਹਿਲੀ ਸਭ ਤੋਂ ਬਜ਼ੁਰਗ ਔਰਤ ਫੂਸਾ ਤਤਸੁਮੀ ਦੀ 116 ਸਾਲ ਦੀ ਉਮਰ ਵਿੱਚ ਕਾਸ਼ੀਵਾੜਾ ਦੇ ਇੱਕ ਮੈਡੀਕਲ ਸੈਂਟਰ ਵਿੱਚ ਦਿਹਾਂਤ ਹੋ ਗਿਆ।
12 ਦਸੰਬਰ ਮੰਗਲਵਾਰ ਨੂੰ ਆਪਣਾ ਮਨਪਸੰਦ ਭੋਜਨ ਬੀਨ ਪੇਸਟ ਜੈਲੀ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਬੁਢਾਪਾ ਦੱਸਿਆ ਜਾ ਰਿਹਾ ਹੈ।
ਪਿਛਲੇ ਸਾਲ 119 ਸਾਲਾ ਕੇਨ ਤਨਾਕਾ ਦੀ ਮੌਤ ਤੋਂ ਬਾਅਦ ਤਤਸੁਮੀ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਦੱਸਿਆ ਗਿਆ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਪਿਛਲੇ ਸਾਲ ਅਪ੍ਰੈਲ ‘ਚ ਤਨਾਕਾ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਰਜਾ ਦਿੱਤਾ ਸੀ।