ਅਰਸ਼ਦੀਪ ਉਰਫ਼ ਅਰਸ਼ ਡਾਲਾ ਦੇ 2 ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਵੱਲੋਂ ਐਨਕਾਊਂਟਰ ਤੋਂ ਬਾਅਦ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਇੱਕ ਕੇਸ ਵਿੱਚ ਪੈਰੋਲ ‘ਤੇ ਜੰਪ ਕਰ ਕੇ ਫਰਾਰ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ ਮੁਕਾਬਲੇ ‘ਚ ਇਕ ਸ਼ੂਟਰ ਦੀ ਲੱਤ ‘ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਗ੍ਰਿਫਤਾਰ ਕੀਤੇ ਗਏ ਦੋਵੇਂ ਸ਼ੂਟਰ ਪੰਜਾਬੀ ਗਾਇਕ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਪੰਜਾਬੀ ਗਾਇਕ ਦਾ ਨਾਮ ਐਲੀ ਮਾਂਗਟ ਦੱਸਿਆ ਜਾ ਰਿਹਾ ਹੈ। ਜੇਕਰ ਮਸ਼ਹੂਰ ਗੈਂਗਸਟਰ ਅਰਸ਼ਦੀਪ ਡਾਲਾ ਦੀ ਗੱਲ ਕਰੀਏ ਤਾਂ ਅਰਸ਼ਦੀਪ ਡਾਲਾ ਦਾ ਨਾਂ NIA ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਲਿਸਟ ‘ਚ ਸ਼ਾਮਲ ਹੈ।
 
			 
		