
ਦਿੱਲੀ ਤੋਂ ਲੇਹ ਬੱਸ ਰਾਹੀਂ ਜਾਣ ਦੇ ਇੱਛੁਕ ਲੋਕਾਂ ਨੂੰ ਫਿਲਹਾਲ ਹੋਰ ਇੰਤਜਾਰ ਕਰਨਾ ਪੈ ਸਕਦਾ ਹੈ। ਸਭ ਤੋਂ ਵੱਧ ਉਚਾਈ ਵਾਲੇ ਰੂਟ ਦਿੱਲੀ-ਲੇਹ ਦੇ ਵਿੱਚ ਹਿਮਾਚਲ ਪਰਿਵਹਨ ਨਿਗਮ (HRTC ) ਦੀ ਬੱਸ ਬਾਰਡਰ ਰੋਡ ਆਰਗਨਾਈਜੇਸ਼ਨ (BRO) ਦੀ ਰੋਡ ਕਲਿਯਰੇਂਸ ਮਿਲਣ ਤੇ ਹੀ ਇਸ ਰੂਟ ‘ਤੇ ਬੱਸ ਸੇਵਾ ਸ਼ੁਰੂ ਹੋਵੇਗੀ।
ਇਸ ਰੂਟ ਤੇ ਬੱਸ ਸੇਵਾ ਪਹਿਲਾਂ ਵੀ ਚੱਲ ਰਹੀ ਸੀ ਜੋਕਿ ਇਸ ਸਾਲ 15 ਸਿਤਮਬਰ ਨੂੰ ਬੰਦ ਕਰ ਦਿੱਤੀ ਸੀ। ਹੁਣ ਅਗਲੇ ਸਾਲ ਮਈ ਵਿੱਚ ਹੀ ਇਸ ਰੂਟ ਤੇ ਬੱਸ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ HRTC ਵੱਲੋਂ ਇਸ ਰੂਟ ਤੇ ਸੜਕਾਂ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਬੱਸ ਸੇਵਾ ਸ਼ੁਰੂ ਕੀਤੀ ਜਾਂਦੀ ਹੈ। ਮੌਸਮ ਖ਼ਰਾਬ ਹੋਣ ‘ਤੇ ਇਸ ਰੂਟ ਤੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪਰੇਸ਼ਾਨੀ ਆਉਂਦੀ ਹੈ। ਇਸ ਲਈ BRO ਦੀ ਹਰੀ ਝੰਡੀ ਮਿਲਣੀ ਜ਼ਰੂਰੀ ਹੈ। 2019 ‘ਚ ਇਸ ਰੂਟ ਤੇ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ।
ਦਿੱਲੀ ਲੇਹ ਰੂਟ ਹਿਮਾਚਲ ਦਾ ਸਭ ਤੋਂ ਲੰਬਾ ਰੂਟ ਹੈ। ਇਹ ਵਿਸ਼ਵ ਦਾ ਸਭ ਤੋਂ ਉਚਾਈ ਵਾਲਾ ਰੂਟ ਵੀ ਹੈ। HRTC ਦੀ ਬੱਸ 1026 km ਦਾ ਸਫਰ ਤੈਅ ਕਰਦੀ ਹੈ, ਜਿਸਨੂੰ ਪੂਰਾ ਕਰਨ ‘ਚ ਕਰੀਬ 32 ਘੰਟੇ ਲਗਦੇ ਹਨ। ਹਾਲਾਂਕਿ ਅਟੱਲ ਟਨਲ ਤਿਆਰ ਨਾ ਹੋਣ ਤੋਂ ਪਹਿਲਾਂ ਇਸ ਸੇਵਾ ਨੂੰ 36 ਘੰਟੇ ਲਗਦੇ ਸੀ, ਪਰ ਅਟੱਲ ਟਨਲ ਬਣਨ ਤੋਂ ਬਾਅਦ 4 ਘੰਟੇ ਅਤੇ 46 km ਦਾ ਸਫਰ ਘਟਿਆ ਹੈ।
ਦਿੱਲੀ -ਮਨਾਲੀ – ਲੇਹ ਰੂਟ ਤੋਂ ਜਾਣ ਵਾਲੀ ਇਹ ਬੱਸ ਅਟੱਲ ਟਨਲ ਰੋਹਤਾਂਗ ਹੁੰਦੇ ਹੋਏ, ਬਾਰਾਲਾਚਾ ਦਰਰਾ, ਨਕੀ, ਲਾਚੁੰਗ, ਤੰਗਲਾਂਗ ਦਰਰੇ ਤੋਂ ਹੋ ਕੇ ਲੰਘਦੀ ਹੈ। ਇਹ ਬੱਸ ਦੇ ਯਾਤਰੀਆਂ ਨੂੰ ਰੋਮਾਂਚ ਭਰਿਆ ਸਫ਼ਰ ਕਰਾਉਂਦੀ ਹੈ। ਇੱਕ ਹਜਾਰ ਤੋਂ ਜ਼ਿਆਦਾ ਕਿਲੋਮੀਟਰ ਦਾ ਸਫਰ ਅਤੇ ਉੱਚੇ- ਉੱਚੇ ਦਰਰੇ ਤੋਂ ਲੰਘਣ ਵਾਲੀ ਬੱਸ ਸੇਵਾ ਲਈ ਕੇਲਾਂਗ ਡਿਪੋ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਕਿੱਤਾ ਗਿਆ ਸੀ। ਇੱਕ ਰਿਪੋਰਟ ਅਨੁਸਾਰ HRTC ਦੇ ਖ਼ੇਤਰੀ ਪਰਿਵਹਨ ਅਧਿਕਾਰੀ ਮੰਗਲ ਚੰਦ ਮਨੇਪਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ – ਲੇਹ ਰੂਟ ਦੀ ਬੱਸ ਸੇਵਾ ਫਿਲਹਾਲ ਬੰਦ ਹੈ। ਇਸ ਬੱਸ ਨੂੰ ਅਗਲੇ ਸਾਲ BRO ਤੋਂ ਕਲਿਯਰੇਂਸ ਮਿਲਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਵੇਗਾ। ਉਮੀਦ ਹੈ ਕਿ ਮਈ 2023 ਵਿੱਚ ਫਿਰ ਤੋਂ ਇਹ ਬੱਸ ਸ਼ੁਰੂ ਹੋ ਜਾਵੇਗੀ।