ਦਿੱਲੀ ‘ਚ ਖਰਾਬ ਮੌਸਮ ਦਾ ਅਸਰ,16 ਫਲਾਈਟਾਂ ਕੀਤੀਆਂ ਗਈਆਂ ਡਾਇਵਰਟ

0
75

ਦਿੱਲੀ ‘ਚ ਖਰਾਬ ਮੌਸਮ ਦਾ ਅਸਰ ਏਅਰਲਾਈਨ ਸੇਵਾ ‘ਤੇ ਵੀ ਦੇਖਣ ਨੂੰ ਮਿਲਿਆ। ਸੋਮਵਾਰ (27 ਨਵੰਬਰ) ਨੂੰ ਖਰਾਬ ਮੌਸਮ ਕਾਰਨ 16 ਜਹਾਜ਼ਾਂ ਨੂੰ ਮੋੜ ਦਿੱਤਾ ਗਿਆ। ਇਨ੍ਹਾਂ ਵਿੱਚੋਂ 10 ਉਡਾਣਾਂ ਨੂੰ ਜੈਪੁਰ, ਤਿੰਨ ਲਖਨਊ, ਇੱਕ ਅਹਿਮਦਾਬਾਦ ਅਤੇ ਦੋ ਅੰਮ੍ਰਿਤਸਰ ਵੱਲ ਮੋੜਿਆ ਗਿਆ।

ਇਨ੍ਹਾਂ ਉਡਾਣਾਂ ਨੂੰ ਕੱਲ ਸ਼ਾਮ 6 ਵਜੇ ਤੋਂ ਰਾਤ 8 ਵਜੇ ਦੇ ਵਿਚਕਾਰ ਡਾਇਵਰਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ।

ਦੱਸ ਦੇਈਏ ਕਿ ਸੋਮਵਾਰ ਸ਼ਾਮ ਨੂੰ ਦਿੱਲੀ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦਿਨ ਵੇਲੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਹਾਲਾਂਕਿ ਮੀਂਹ ਤੋਂ ਬਾਅਦ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ। ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਦੋ ਡਿਗਰੀ ਘੱਟ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਤਿੰਨ ਡਿਗਰੀ ਘੱਟ ਹੈ।

ਇਸ ਦੌਰਾਨ ਮੌਸਮ ਏਜੰਸੀ ਨੇ ਕਿਹਾ, ਪੱਛਮੀ ਦਿੱਲੀ, ਦੱਖਣ-ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਦੱਖਣ-ਪੂਰਬੀ ਦਿੱਲੀ ਵਿੱਚ ਗੜੇ/ਬਾਰਿਸ਼ ਹੋਵੇਗੀ। ਆਈਐਮਡੀ ਨੇ ਕਿਹਾ ਕਿ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਅਗਲੇ ਤਿੰਨ ਦਿਨਾਂ ਦੌਰਾਨ ਹੌਲੀ-ਹੌਲੀ ਦੋ-ਤਿੰਨ ਡਿਗਰੀ ਸੈਲਸੀਅਸ ਹੇਠਾਂ ਆ ਜਾਵੇਗਾ। ਅਜਿਹਾ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here