ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ। ਦਿਲਜੀਤ ਦੁਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ ਤੇ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦਰਅਸਲ ਦਿਲਜੀਤ ਦੁਸਾਂਝ ਦੀ ਐਲਬਮ ‘GOAT’ ਦੇ ਪ੍ਰਸਿੱਧ ਗੀਤ GOAT 2023 ਵਿੱਚ Spotify ਤੇ 15 ਮਿਲੀਅਨ ਤੋਂ ਵੱਧ ਵਾਰ ਚਲਾਇਆ ਗਿਆ ਸੀ।
ਜਿਸ ਦਿਨ ਦਿਲਜੀਤ ਵੱਲੋਂ ਕੋਚੇਲਾ ਚ ਪ੍ਰਦਰਸ਼ਨ ਕੀਤਾ, ਉਸ ਦਿਨ 57 ਹਜ਼ਾਰ ਤੋਂ ਵੱਧ ਲੋਕਾਂ ਨੇ ਗੀਤ ਨੂੰ ਸਟ੍ਰੀਮ ਕੀਤਾ ਸੀ। ਇਸ ਧਮਾਕੇਦਾਰ ਗੀਤ ਨੇ ਪ੍ਰਸ਼ੰਸਕਾਂ ਦੇ ਦਿਲਾਂ ਚ ਆਪਣੀ ਵੱਖਰੀ ਥਾਂ ਬਣਾਈ ਹੈ । ਇਸ ਗੀਤ ਨੇ Spotify ਤੇ 15 ਮਿਲੀਅਨ ਪਾਰ ਕਰ ਹਰ ਕਿਸੇ ਨੂੰ ਪਛਾੜ ਦਿੱਤਾ ਹੈ।
ਅਸਲ, ਵਿੱਚ ਦਿਲਜੀਤ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਡੂੰਘਾ ਪਿਆਰ ਮਿਲ ਰਿਹਾ ਹੈ। 29 ਜੁਲਾਈ 2020 ਵਿੱਚ ਰਿਲੀਜ਼ ਹੋਈ ਇਸ ਐਲਬਮ ਦਾ ਗੀਤ GOAT ਹਰ ਪਾਸੇ ਛਾਇਆ ਹੋਇਆ ਹੈ। ਇਸ ਗੀਤ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੇ ਲਿਖਿਆ ਹੈ, ਅਤੇ ਦਿਲਜੀਤ ਵੱਲੋਂ ਆਪਣਾ ਸੁਰੀਲੀ ਆਵਾਜ਼ ਦਿੱਤੀ ਗਈ ਹੈ।
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਦੇ ਕਲਾਕਾਰ ਹਨ। ਉਨ੍ਹਾਂ ਨੇ ਆਪਣਾ ਕਰੀਅਰ ਗਾਇਕ ਵਜੋਂ ਸ਼ੁਰੂ ਕੀਤਾ ਸੀ । ਉਨ੍ਹਾਂ ਨੇ ਗਾਇਕ ਬਣ ਖੂਬ ਨਾਮ ਕਮਾਇਆ ਅਤੇ ਐਕਟਰ ਬਣ ਕੇ ਵੀ ਸਭ ਦਾ ਦਿਲ ਜਿੱਤਿਆ ਹੈ । ਹਾਲ ਹੀ ਵਿੱਚ ਦਿਲਜੀਤ ਦੀ ਐਲਬਮ ‘GHOST’ ਰਿਲੀਜ਼ ਹੋਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।