DSSB ਭਰਤੀ ਘੁਟਾਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਿਹਾੜ ਜੇਲ੍ਹ ਭਰਤੀ ਘੁਟਾਲੇ ਵਿੱਚ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ 50 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਨੁਸਾਰ ਸਾਲ 2020 ਵਿੱਚ, DSSSB ਰਾਹੀਂ ਤਿਹਾੜ ਵਿੱਚ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਕੀਤੀ ਗਈ ਸੀ।
ਇਹ ਭਰਤੀ ਬਾਇਓਮੈਟ੍ਰਿਕ ਵਿਧੀ ਰਾਹੀਂ ਕੀਤੀ ਗਈ ਸੀ। ਜਦੋਂ DSSB ਨੇ ਬਾਅਦ ਵਿੱਚ ਵੈਰੀਫਿਕੇਸ਼ਨ ਕੀਤੀ ਤਾਂ 50 ਕਰਮਚਾਰੀਆਂ ਦੇ ਬਾਇਓਮੈਟ੍ਰਿਕਸ ਅਤੇ ਫੋਟੋਆਂ ਮੇਲ ਨਹੀਂ ਖਾਂਦੀਆਂ ਸਨ। 30 ਨਵੰਬਰ ਨੂੰ ਇਕ ਮਹੀਨੇ ਦਾ ਨੋਟਿਸ ਦੇ ਕੇ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਾਲ 2020 ਵਿੱਚ, ਤਿਹਾੜ ਵਿੱਚ 39 ਵਾਰਡਰ, 9 ਏਐਸ ਅਤੇ 2 ਮੈਟਰਨ ਭਰਤੀ ਕੀਤੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਸਾਲ 2020 ਤੋਂ ਬਾਅਦ, ਤਿਹਾੜ ਜੇਲ੍ਹ ਸਮੇਤ ਦਿੱਲੀ ਜੇਲ੍ਹ ਵਿਭਾਗ ਵਿੱਚ ਵਾਰਡਰ ਅਤੇ ਅਸਿਸਟੈਂਟ ਸੁਪਰਡੈਂਟ ਦੇ ਰੈਂਕ ‘ਤੇ DSSSB ਦੁਆਰਾ ਆਯੋਜਿਤ ਪ੍ਰੀਖਿਆਵਾਂ ਰਾਹੀਂ ਭਰਤੀ ਕੀਤੀ ਗਈ ਸੀ। ਜਦੋਂ ਉਨ੍ਹਾਂ ਦੇ ਬਾਇਓਮੈਟ੍ਰਿਕਸ ਦਾ ਮੇਲ ਭਰਤੀ ਸਮੇਂ ਸੁਰੱਖਿਅਤ ਰੱਖੇ ਗਏ ਡੇਟਾ ਨਾਲ ਕੀਤਾ ਗਿਆ ਤਾਂ 50 ਬੇਮੇਲ ਕੇਸਾਂ ਦਾ ਪਤਾ ਲੱਗਾ।
ਇਸ ਤੋਂ ਬਾਅਦ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਅੰਤਰਿਮ ਉਪਾਅ ਵਜੋਂ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਨੂੰ ਰੋਕ ਦਿੱਤਾ ਸੀ। ਇਸ ਤੋਂ ਬਾਅਦ ਵਿਭਾਗੀ ਪੱਧਰ ‘ਤੇ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਉਸ ਸਮੇਂ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਇਸ ਅਣਗਹਿਲੀ ਦੀ ਪੁਸ਼ਟੀ ਕੀਤੀ ਸੀ।