ਤਰਨਤਾਰਨ ‘ਚ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਦੀ ਹੋਈ ਮੌ.ਤ

0
7

ਤਰਨਤਾਰਨ ‘ਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ 2 ਦੀ ਮੌਤ ਵੀ ਹੋ ਗਈ ਹੈ।ਮ੍ਰਿਤਕ ਅਮਨਦੀਪ ਸਿੰਘ ਅਤੇ ਪਤਨੀ ਕਿਰਨਬੀਰ ਕੌਰ ਵਾਸੀ ਪਿੰਡ ਜੰਡ ਥਾਣਾ ਸਦਰ ਪੱਟੀ ਆਪਣੀ ਰਿਸ਼ਤੇਦਾਰੀ ‘ਚ ਪਿੰਡ ਰਾਹੁਲ-ਚਾਹਲ ਜਾ ਰਹੇ ਸੀ। ਪਿੰਡ ਮੋਹਨਪੁਰ (ਥਾਣਾ ਚੋਹਲਾ ਸਾਹਿਬ) ਨੇੜੇ ਇੰਨਾ ਦੀ ਕਾਰ ਨੰਬਰ ਪੀਬੀ-14 ਸੀ-0492 ਪਰਾਲੀ ਦੀਆਂ ਗੰਢਾਂ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਸਵਾਰ ਇੰਨਾ ਦੇ ਦੋਵੇਂ ਬੱਚੇ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here