ਕੋਟਕਪੂਰਾ ‘ਚ ਹੋਏ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਕੋਟਕਪੂਰਾ ਵਿਖੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ 3 ਸ਼ੂਟਰਾਂ ਨੂੰ ਦਿੱਲੀ ਪੁਲਿਸ ਸਪੈਸ਼ਲ ਸੈਲ ਕਾਉਂਟਰ ਇੰਟੇਲੀਜੈਂਸ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਕਤਲ ਵਿਚ 6 ਦੋਸ਼ੀ ਸ਼ਾਮਲ ਸਨ, ਜਿਨ੍ਹਾਂ ਦੀ ਦੀ ਭਾਲ ਲਈ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਪਿੰਡ ਬਖਸ਼ੀਵਾਲਾ ‘ਚ ਪੁਲਿਸ ਵੱਲੋਂ ਰੇਡ ਕੀਤੀ ਗਈ। ਇਸ ਕਤਲ ਵਿਚ ਸ਼ਾਮਿਲ 3 ਸ਼ੂਟਰ ਕਾਬੂ ਕੀਤੇ ਗਏ ਹਨ। ਫੜ੍ਹੇ ਗਏ ਤਿੰਨੋਂ ਸ਼ੂਟਰ ਹਰਿਆਣਾ ਨਾਲ ਸੰਬੰਧਤ ਹਨ।
ਜੋ ਕਿ ਹਰਿਆਣਾ ਦੇ ਰੋਹਤਕ ਅਤੇ ਭਵਾਨੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇੱਕ ਸ਼ੂਟਰ ਦੀ ਪਛਾਣ ਵੀ ਸਾਹਮਣੇ ਆਈ ਹੈ। 26 ਸਾਲਾ ਜਤਿੰਦਰ ਭਿਵਾਨੀ ਦਾ ਰਹਿਣ ਵਾਲਾ ਹੈ। ਇਸਦੇ ਨਾਲ ਹੀ ਅਜੇ 3 ਸ਼ੂਟਰਾਂ ਦੀ ਭਾਲ ਜਾਰੀ ਹੈ। ਚੌਥਾ ਸ਼ੂਟਰ ਹਰਿਆਣਾ ਮੌਡਿਊਲ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੇ ਲਾਰੈਂਸ, ਗੋਲਡੀ ਤੇ ਰਿੰਦਾ ਨਾਲ ਤਾਰ ਜੁੜੇ ਹੋਏ ਦੱਸੇ ਜਾ ਰਹੇ ਹਨ।