ਦੀਨਾਨਗਰ ਹਲਕੇ ਦੇ ਅਧੀਨ ਆਉਂਦੇ ਪਿੰਡ ਧਮਰਾਈ ਤੋਂ ਜੰਗਲਾਤ ਵਿਭਾਗ ਦੇ ਦਰੱਖਤ ਕੱਟਣ ਦੇ ਆਰੋਪ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਉਕਤ ਦਰੱਖਤ ਪਿੰਡ ਤੋਂ ਕੁੱਝ ਕਿਲੋਮੀਟਰ ਦੂਰ ਆਰੇ ਤੇ ਪਾਏ ਜਾਂਦੇ ਹਨ। ਜਦੋਂ ਮੀਡੀਆ ਵਲੋਂ ਕਵਰੇਜ਼ ਦੌਰਾਨ ਉਕਤ ਦਰੱਖਤ ਕੱਟਣ ਵਾਲੇ ਪਿੰਡ ਧਮਰਾਈ ਦੇ ਵਿਅਕਤੀ ਪ੍ਰੇਮ ਚੰਦ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਖੁਦ ਮੰਨਦਾ ਹੈ ਕੇ ਉਸਨੇ ਦਰੱਖਤ ਕਟਾਈ ਕਰਕੇ ਲਿਆਂਦੇ ਸਨ ਉਹ ਖੁਦ ਮੰਨ ਰਿਹਾ ਹੈ ਕੇ ਮੈਂ ਦਰੱਖਤ ਕੱਟ ਕੇ ਲਿਆਉਂਦੇ ਹਨ।
ਇਸ ਮੌਕੇ ‘ਤੇ ਦਰੱਖਤ ਕੱਟਣ ਵਾਲੇ ਨੇ ਦੱਸਿਆ ਕਿ ਉਸ ਵਲੋਂ ਇਹ ਦਰੱਖਤ ਲੰਗਰ ਲਗਾਉਣ ਲਈ ਕੱਟੇ ਗਏ ਹਨ। ਉਸ ਵੱਲੋਂ ਇਹ ਪਹਿਲੀ ਵਾਰ ਲੰਗਰ ਦੇ ਲਈ ਵਰਤੇ ਜਾ ਰਹੇ ਹਨ। ਉਸਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ। ਜਦੋਂ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਦੋ ਦਿਨ ਤੱਕ ਇਸ ਵਿਭਾਗ ਦੇ ਰੇਜ ਅਫਸਰ ਅਤੇ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਵਲੋਂ ਫੋਨ ਚੁੱਕ ਕੇ ਜਾਣਕਾਰੀ ਨਹੀਂ ਦਿੱਤੀ ਗਈ।
ਜਦੋ ਪੁਲਿਸ ਵਲੋਂ ਇਸ ਆਦਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਜੰਗਲਾਤ ਵਿਭਾਗ ਦੇ ਮੰਤਰੀ ਤੋਂ ਵੀ ਜਿਆਦਾ ਕੰਮ ਹੈ ਇਸ ਕਰਕੇ ਮੈਂ ਨਹੀ ਮਿਲ ਸਕਿਆ।