ਅੱਜ ਪੂਰੇ ਦੇਸ਼ ‘ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਹਾਸ਼ਿਵਰਾਤਰੀ ਦੇ ਦਿਨ ਦਾ ਇੰਤਜ਼ਾਰ ਹਰ ਸਾਲ ਭਗਤ ਬੜੀ ਸ਼ਰਧਾ-ਭਾਵਨਾ ਨਾਲ ਕਰਦੇ ਹਨ। ਇਸ ਸਾਲ ਮਹਾਸ਼ਿਵਰਾਤਰੀ 8 ਮਾਰਚ ਦਿਨ ਸ਼ੁੱਕਰਵਾਰ ਨੂੰ ਹੈ।ਮਹਾਸ਼ਿਵਰਾਤਰੀ ਹਿੰਦੂ ਧਰਮ ਦਾ ਇੱਕ ਪਵਿੱਤਰ ਤਿਉਹਾਰ ਹੈ।
ਸ਼ਿਵ ਭਗਤ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਹਨ। ਇਸ ਦਿਨ ਮੰਦਿਰਾਂ ‘ਚ ਰੌਣਕਾਂ ਲੱਗ ਜਾਂਦੀਆਂ ਹਨ। ਸ਼ਿਵ ਭਗਤ ਲੰਬੀਆਂ-ਲੰਬੀਆਂ ਲਾਇਨਾਂ ‘ਚ ਖੜ੍ਹੇ ਭਗਵਾਨ ਦੇ ਦਰਸ਼ਨ ਕਰਨ ਦਾ ਇੰਤਜ਼ਾਰ ਕਰਦੇ ਹਨ। ਹਿੰਦੂ ਭਾਈਚਾਰੇ ਦੇ ਲੋਕ ਮੰਦਿਰਾਂ ‘ਚ ਕੇ ਪੂਜਾ-ਪਾਠ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦਿਨ ਮਾਤਾ ਪਾਰਵਤੀ ਤੇ ਸ਼ਿਵ ਭਗਵਾਨ ਦਾ ਵਿਆਹ ਹੋਇਆ ਸੀ।
ਮਹਾਸ਼ਿਵਰਾਤਰੀ ਦੇ ਦਿਨ ਪੂਜਾ ਦੌਰਾਨ ਪਹਿਨੇ ਜਾਣ ਵਾਲੇ ਕੱਪੜਿਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਸ ਦਿਨ ਕਿਸ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ? ਕਿਹੜੇ ਰੰਗ ਦੇ ਕੱਪੜਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? ਕੱਪੜੇ ਕਿਹੋ ਜਿਹੇ ਹੋਣੇ ਚਾਹੀਦੇ ਹਨ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਨ ਲਈ ਤੁਹਾਨੂੰ ਪੂਰਾ ਲੇਖ ਪੜ੍ਹਨਾ ਹੋਵੇਗਾ। ਜਿਸ ਵਿੱਚ ਭੋਪਾਲ ਨਿਵਾਸੀ ਜੋਤਸ਼ੀ ਅਤੇ ਵਾਸਤੂ ਸਲਾਹਕਾਰ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਮਹਾਸ਼ਿਵਰਾਤਰੀ ‘ਤੇ ਰੰਗਾਂ ਦੀ ਮਹੱਤਤਾ ਬਾਰੇ ਦੱਸ ਰਹੇ ਹਨ।
ਮਹਾਸ਼ਿਵਰਾਤਰੀ ਦੇ ਦਿਨ ਪੂਜਾ ਕਰਦੇ ਸਮੇਂ ਭਗਵਾਨ ਸ਼ਿਵ ਦੇ ਸਾਹਮਣੇ ਕਾਲੇ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਇਸ ਤੋਂ ਇਲਾਵਾ ਇਸ ਦਿਨ ਨੀਲੇ ਰੰਗ ਦੇ ਕੱਪੜੇ ਪਹਿਨਣ ਦੀ ਵੀ ਮਨਾਹੀ ਹੈ। ਇਸ ਰੰਗ ਦੇ ਕੱਪੜੇ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ, ਜੋ ਤੁਹਾਡੀ ਪੂਜਾ ਵਿੱਚ ਰੁਕਾਵਟ ਬਣ ਸਕਦੀ ਹੈ।
– ਮਹਾਸ਼ਿਵਰਾਤਰੀ ‘ਤੇ ਤੁਹਾਨੂੰ ਕਿਹੋ ਜਿਹਾ ਪਹਿਰਾਵਾ ਪਹਿਨਣਾ ਚਾਹੀਦਾ ਹੈ?
ਮਹਾਸ਼ਿਵਰਾਤਰੀ ਦੇ ਦਿਨ ਹੀ ਨਹੀਂ ਬਲਕਿ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਰੀਤੀ-ਰਿਵਾਜ ਜਾਂ ਪੂਜਾ-ਪਾਠ ਸਮੇਂ ਭਾਰਤੀ ਸੰਸਕ੍ਰਿਤੀ ਅਨੁਸਾਰ ਹਿੰਦੂ ਧਰਮ ਵਿੱਚ ਪੁਰਸ਼ਾਂ ਨੂੰ ਧੋਤੀ-ਕੁਰਤਾ ਅਤੇ ਔਰਤਾਂ ਨੂੰ ਸਾੜ੍ਹੀ ਪਹਿਨਣੀ ਚਾਹੀਦੀ ਹੈ। ਖਾਸ ਧਿਆਨ ਰੱਖੋ ਕਿ ਤੁਹਾਡਾ ਪਹਿਰਾਵਾ ਸੂਤੀ ਕੱਪੜੇ ਦਾ ਹੋਵੇ। ਇਸ ਸਮੇਂ ਅਣਵਿਆਹੀਆਂ ਕੁੜੀਆਂ ਸੂਟ ਪਾ ਸਕਦੀਆਂ ਹਨ।