ਜਸਪ੍ਰੀਤ ਬੁਮਰਾਹ ਨੇ ਵੱਡਾ ਰਿਕਾਰਡ ਕੀਤਾ ਆਪਣੇ ਨਾਮ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼

0
107

ਬੁਮਰਾਹ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਜੋ ਕਾਰਨਾਮਾ ਕਰ ਦਿੱਤਾ, ਉਹ ਟੂਰਨਾਮੈਂਟ ਦੇ 48 ਸਾਲ ਪੁਰਾਣੇ ਇਤਿਹਾਸ ਵਿੱਚ ਕੋਈ ਭਾਰਤੀ ਗੇਂਦਬਾਜ਼ ਨਹੀਂ ਕਰ ਸਕਿਆ । ਦਰਅਸਲ ਜਸਪ੍ਰੀਤ ਬੁਮਰਾਹ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਖੇਡੇ ਜਾ ਰਹੇ ਮੁਕਾਬਲੇ ਵਿੱਚ ਪਹਿਲੀ ਹੀ ਗੇਂਦ ‘ਤੇ ਵਿਕਟ ਆਪਣੇ ਨਾਮ ਕੀਤੀ, ਜਿਸਦੇ ਨਾਲ ਬੁਮਰਾਹ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਭਾਰਤੀ ਗੇਂਦਬਾਜ਼ ਬਣ ਗਏ, ਜਿਨ੍ਹਾਂ ਨੇ ਵਿਸ਼ਵ ਕੱਪ ਮੁਕਾਬਲੇ ਦੀ ਪਾਰੀ ਵਿੱਚ ਪਹਿਲੀ ਗੇਂਦ ‘ਤੇ ਵਿਕਟ ਲਈ।

ਬੁਮਰਾਹ ਨੇ ਸ਼੍ਰੀਲੰਕਾ ਦੇ ਪਥੁਮ ਨਿਸੰਕਾ ਨੂੰ ਪਹਿਲੀ ਗੇਂਦ ‘ਤੇ ਐੱਲਬੀਡਬਲਯੂ ਰਾਹੀਂ ਪਵੇਲੀਅਨ ਦੀ ਰਾਹ ਦਿਖਾਈ। ਬੁਮਰਾਹ ਨੇ ਮਿਡਲ ਸਟੰਪ ਦੀ ਲਾਈਨ ‘ਤੇ ਗੇਂਦ ਸੁੱਟੀ, ਜੋ ਆਫ ਸਟੰਪ ਵੱਲੋਂ ਸਵਿੰਗ ਹੁੰਦੀ ਹੋਈ ਨਿਸੰਕਾ ਦੇ ਥਾਈ ਪੈਡ ‘ਤੇ ਜਾ ਕੇ ਲੱਗੀ। ਅੰਪਾਇਰ ਨੇ ਉਂਗਲੀ ਖੜ੍ਹੀ ਕਰ ਇਸਨੂੰ ਆਊਟ ਕਰਾਰ ਦੇ ਦਿੱਤਾ।

ਇਸ ਮੁਕਾਬਲੇ ਵਿੱਚ ਟਾਸ ਹਾਰ ਕੇ ਪਹਿਲਾਂ ਬੈਟਿੰਗ ਦੇ ਲਈ ਉਤਰੀ ਭਾਰਤੀ ਟੀਮ ਵੱਲੋਂ ਕੁੱਲ ਤਿੰਨ ਬੱਲੇਬਾਜ਼ ਸੈਂਕੜਾ ਲਗਾਉਣ ਤੋਂ ਖੁੰਝ ਗਏ, ਜਿਸ ਵਿੱਚ ਸ਼ੁਭਮਨ ਗਿੱਲ, ਵਿਰਾਟ ਕੋਹਲੀ ਤੇ ਸ਼੍ਰੇਅਸ ਅਈਅਰ ਸ਼ਾਮਿਲ ਰਹੇ। ਓਪਨਿੰਗ ਕਰਨ ਉਤਰੇ ਸ਼ੁਭਮਨ ਗਿੱਲ ਨੇ 92 ਗੇਂਦਾਂ ‘ਤੇ 11 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 94 ਗੇਂਦਾਂ ਵਿੱਚ 11 ਚੌਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਫਿਰ ਨੰਬਰ ਚਾਰ ‘ਤੇ ਬੈਟਿੰਗ ਕਰਦੇ ਹੋਏ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਤਾਬੜਤੋੜ ਪਾਰੀ ਖੇਡਦੇ ਹੋਏ 56 ਗੇਂਦਾਂ ਵਿੱਚ 146.43 ਦੇ ਸਟ੍ਰਾਈਕ ਰੇਟ ਨਾਲ 82 ਦੌੜਾਂ ਨਾਲ ਬਣਾਈਆਂ। ਭਾਰਤ ਨੇ ਇਸ ਮੈਚ ਵਿੱਚ ਸ਼ਾਨਦਾਰ ਬੈਟਿੰਗ ਦੀ ਬਦੌਲਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾਈਆਂ।

 

LEAVE A REPLY

Please enter your comment!
Please enter your name here