ਜਲੰਧਰ ‘ਚ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗ ਜਾਣ ਨਾਲ ਮੌ.ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਥਾਣਾ-2 ਤਹਿਤ ਆਉਂਦੇ ਦਿਹਾਤੀ ਸੀਆਈਏ ਸਟਾਫ ਪੁਲਿਸ ਦੇ ਦਫ਼ਤਰ ਦੇ ਬਾਹਰ ਬਣੀ ਪਾਰਕਿੰਗ ਵਿਚ ਕਾਰ ’ਚ ਬੈਠੇ ਸਬ-ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਭੋਗਪੁਰ ਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਸਬ-ਇੰਸਪੈਕਟਰ ਸੀਆਈਏ ਸਟਾਫ ਦੀ ਪਾਰਕਿੰਗ ’ਚ ਗੱਡੀ ’ਚ ਬੈਠ ਕੇ ਸਰਕਾਰੀ ਪਿਸਤੌਲ ਸਾਫ ਕਰ ਰਿਹਾ ਸੀ ਤੇ ਇਸ ਦੌਰਾਨ ਅਚਾਨਕ ਚੱਲੀ ਗੋਲੀ ਉਸ ਦੇ ਸਿਰ ’ਚ ਲੱਗੀ।
ਇਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀਆਈਏ ਦਿਹਾਤੀ ’ਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਨ। ਥਾਣਾ-2 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਕਾਰ ਤੇ ਸਰਕਾਰੀ ਪਿਸਤੌਲ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।