ਜਲੰਧਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਲੋਹੀਆਂ ਖਾਸ ਨੇੜੇ ਵਾਪਰੇ ਇਸ ਸੜਕ ਹਾ.ਦਸੇ ਵਿੱਚ ਇੱਕ ਵਿਅਕਤੀ ਦੀ ਮੌ.ਤ ਹੋ ਗਈ ਹੈ। ਮ੍ਰਿ.ਤਕ ਦੀ ਪਛਾਣ ਦਲਬੀਰ ਸਿੰਘ ਕਾਲਾ (55) ਵਾਸੀ ਪਿੰਡ ਫਰੀਦਾਸਰਾਏ, ਲੋਹੀਆਂ ਖਾਸ ਵਜੋਂ ਹੋਈ ਹੈ । ਪੁਲਿਸ ਨੇ ਉਸ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਘਟਨਾ ਦੇ ਸਮੇਂ ਦਲਬੀਰ ਸਿੰਘ ਸਕੂਟਰ ‘ਤੇ ਸਵਾਰ ਸੀ । ਇਸ ਦੌਰਾਨ ਉਸ ਨੂੰ ਅੱਜ ਕਾਰ ਨੇ ਟੱ.ਕਰ ਮਾ.ਰ ਦਿੱਤੀ । ਜਲਦੀ ਹੀ ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ ।
ਦਲਬੀਰ ਦੀ ਮੌ.ਤ ਨਾਲ ਪੂਰਾ ਪਰਿਵਾਰ ਅਤੇ ਪਿੰਡ ਸਦਮੇ ਵਿੱਚ ਹੈ ਕਿਉਂਕਿ ਕੁਝ ਦਿਨਾਂ ਬਾਅਦ ਹੀ ਦਲਬੀਰ ਦੀ ਧੀ ਦਾ ਵਿਆਹ ਸੀ। ਪਰ ਇਸ ਤੋਂ ਪਹਿਲਾਂ ਹੀ ਇੱਕ ਹਾ.ਦਸੇ ਵਿੱਚ ਉਸ ਦੀ ਮੌ.ਤ ਹੋ ਗਈ। ਹਾ.ਦਸੇ ਤੋਂ ਬਾਅਦ ਰਾਹਗੀਰ ਦਲਬੀਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਦਲਬੀਰ ਨੂੰ ਮ੍ਰਿ.ਤਕ ਐਲਾਨ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿ.ਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ ।
ਇਸ ਘਟਨਾ ਸਬੰਧੀ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਹਾ.ਦਸਾ ਲੋਹੀਆ ਖਾਸ ਸਥਿਤ ਹੇਮਕੁੰਟ ਹਸਪਤਾਲ ਨੇੜੇ ਵਾਪਰਿਆ । ਕਾਲੇ ਰੰਗ ਦਾ ਸਕੂਟਰ ਸਵਾਰ ਆਪਣੀ ਰਫਤਾਰ ਨਾਲ ਅੱਗੇ ਵੱਧ ਰਿਹਾ ਸੀ । ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਉਸ ਨੂੰ ਜ਼ੋ.ਰਦਾਰ ਟੱ.ਕਰ ਮਾ.ਰ ਦਿੱਤੀ । ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ । ਥਾਣਾ ਲੋਹੀਆਂ ਦੇ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰਾਂ ਦੀ ਭਾਲ ਜਾਰੀ ਹੈ ।