ਜਲੰਧਰ ‘ਚ ਚਾਕੂ ਮਾਰ ਕੇ ਨੌਜਵਾਨ ਦਾ ਕੀਤਾ ਕਤ.ਲ, ਚਾਰ ਭੈਣਾਂ ਦਾ ਇੱਕਲੌਤਾ ਭਰਾ ਸੀ ਮ੍ਰਿਤਕ

0
100

ਜਲੰਧਰ ਅਧੀਨ ਪੈਂਦੇ ਫਿਲੌਰ ਕਸਬੇ ਦੇ ਪਿੰਡ ਭਾਰਸਿੰਘਪੁਰਾ ‘ਚ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਾਨਵ (25) ਵਾਸੀ ਪਿੰਡ ਭੰਡਾਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਚਾਰ ਸਾਲ ਦੁਬਈ ‘ਚ ਨੌਕਰੀ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਭੰਡੇਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਿਤ ਨਾਲ ਸੋਮਵਾਰ ਦੇਰ ਸ਼ਾਮ ਆਪਣੇ ਘਰੋਂ ਕਿਤੇ ਜਾਣ ਲਈ ਨਿਕਲਿਆ ਸੀ। ਅਮਿਤ ਅਤੇ ਮਾਨਵ ਨੇ ਦੁਬਈ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਇਸ ਕਾਰਨ ਦੋਵਾਂ ਵਿਚਾਲੇ ਬਹੁਤ ਡੂੰਘੀ ਦੋਸਤੀ ਹੋ ਗਈ। ਦੋਵੇਂ ਆਪਣੇ ਦੋਸਤ ਹਰਦੀਪ ਕੁਮਾਰ ਨੂੰ ਮਿਲਣ ਲਈ ਪਿੰਡ ਭਾਰਸਿੰਘਪੁਰਾ ਪੁੱਜੇ। ਹਰਦੀਪ ਸਿੰਘ ਨੂੰ ਨਾਲ ਲੈ ਕੇ ਤਿੰਨੋਂ ਇੱਕੋ ਬਾਈਕ ’ਤੇ ਪਿੰਡ ਤੋਂ ਬਾਹਰ ਜਾਣ ਲਈ ਨਿਕਲ ਪਏ।

ਅਮਿਤ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਮਾਨਵ ਅਤੇ ਅਮਿਤ ਦੇ ਦੋਸਤ ਹਰਦੀਪ ਸਿੰਘ ਦੀ ਦੋਵਾਂ ਦੋਸ਼ੀ ਭਰਾਵਾਂ ਨਾਲ ਬਹਿਸ ਹੋ ਗਈ।

ਇਸ ਦੌਰਾਨ ਦੋਵਾਂ ਭਰਾਵਾਂ ਨੇ ਗੁੱਸੇ ‘ਚ ਆ ਕੇ ਚਾਕੂ ਕੱਢ ਲਿਆ। ਜਦੋਂ ਉਸ ਨੂੰ ਚਾਕੂ ਮਾਰਿਆ ਗਿਆ ਤਾਂ ਮਾਨਵ ਆਪਣੇ ਦੋਸਤ ਹਰਦੀਪ ਨੂੰ ਬਚਾਉਣ ਲਈ ਅੱਗੇ ਆਇਆ। ਚਾਕੂ ਮਾਨਵ ਨੂੰ ਲਗ ਗਿਆ। ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਅਮਿਤ ਮੁਤਾਬਕ ਦੋਵਾਂ ਭਰਾਵਾਂ ਦਾ ਹਰਦੀਪ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਇਸੇ ਦੁਸ਼ਮਣੀ ਕਾਰਨ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ। ਮ੍ਰਿਤਕ ਮਾਨਵ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਮਾਨਵ ਨੂੰ ਪਹਿਲਾਂ ਵੀ ਫੋਨ ‘ਤੇ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਟਰੇਸ ਕਰਨ ਦੀ ਵੀ ਬੇਨਤੀ ਕੀਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਚਾਰ ਭੈਣਾਂ ਦਾ ਇੱਕਲੌਤਾ ਭਰਾ ਸੀ। ਪੁਲਿਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here