ਚੀਨ ‘ਚ ਆਇਆ ਭੂਚਾਲ, 111 ਲੋਕਾਂ ਦੀ ਹੋਈ ਮੌਤ

0
39

ਦੇਰ ਰਾਤ ਚੀਨ ਦੇ ਗਾਂਸੂ ਅਤੇ ਕਿੰਗਹਾਈ ਸੂਬਿਆਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਮੁਤਾਬਕ ਭੂਚਾਲ ਉੱਤਰ-ਪੱਛਮੀ ਚੀਨ ਦੇ ਗਾਂਸੂ ਦੇ ਲਿਨਕਸੀਆ ਸ਼ਹਿਰ ‘ਚ ਰਾਤ 23:59 ‘ਤੇ ਆਇਆ।

ਮੀਡੀਆ ਮੁਤਾਬਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 111 ਹੋ ਗਈ ਹੈ। ਗਾਂਸੂ ਸੂਬੇ ‘ਚ 100 ਅਤੇ ਗੁਆਂਢੀ ਕਿੰਗਹਾਈ ਸੂਬੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਵੱਧ ਲੋਕ ਜ਼ਖਮੀ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਚੇਂਗਯੁਆਨਜ਼ੇਨ, ਗਾਨਸੂ ਤੋਂ 37 ਕਿਲੋਮੀਟਰ ਦੂਰ ਲਿਨਕਸਿਆ ਦੇ ਨੇੜੇ ਅਤੇ ਲੋਂਗਜ਼ੂ, ਗਾਂਸੂ ਤੋਂ ਲਗਭਗ 100 ਕਿਲੋਮੀਟਰ ਦੂਰ ਆਇਆ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਦੱਸੀ ਜਾ ਰਹੀ ਹੈ। 580 ਬਚਾਅ ਕਰਮੀ ਭੂਚਾਲ ਪ੍ਰਭਾਵਿਤ ਸ਼ਹਿਰਾਂ ਵਿੱਚ ਪਹੁੰਚ ਚੁੱਕੇ ਹਨ, ਬਚਾਅ ਕਾਰਜ ਜਾਰੀ ਹਨ।

LEAVE A REPLY

Please enter your comment!
Please enter your name here