ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਰਨ ਖਿਲਾਫ ਮੱਧ ਪ੍ਰਦੇਸ਼ ਤੋਂ ਕੋਰੀਅਰਾਂ ਰਾਹੀਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲੀਸ ਨੇ ਉਸ ਨੂੰ ਪੁੱਛਗਿੱਛ ਲਈ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਇਸ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਗੈਂਗਸਟਰ ਨਿਊਟਰਨ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜੋੜ ਕੇ ਅਪਰਾਧ ਦੀ ਦੁਨੀਆ ‘ਚ ਧਕੇਲ ਰਿਹਾ ਸੀ।
ਇਹ ਵੀ ਪੜ੍ਹੋ : ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ.ਤ
10 ਦਸੰਬਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਸੀ.ਆਈ.ਏ.-1 ਨੇ ਇੱਕ ਨਾਬਾਲਗ ਸਮੇਤ 6 ਨੌਜਵਾਨਾਂ ਨੂੰ 4 ਨਜਾਇਜ਼ .32 ਬੋਰ ਦੇ ਪਿਸਤੌਲਾਂ, 14 ਜਿੰਦਾ ਕਾਰਤੂਸ, 51 ਗ੍ਰਾਮ ਹੈਰੋਇਨ ਅਤੇ 70,000 ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਸੀ। ਫੜੇ ਗਏ ਮੁਲਜ਼ਮਾਂ ਵਿੱਚ ਧੱਕਾ ਕਲੋਨੀ ਦਾ ਅਨਿਕੇਤ ਤਲਵਾੜ, ਕਾਰਤਿਕ ਚਿੰਕੀ, ਗੁਰਦਾਸਪੁਰ ਦਾ ਵਿਕਰਮਜੀਤ ਸਿੰਘ, ਅੰਮ੍ਰਿਤਸਰ ਦਾ ਸੁਖਮਨਦੀਪ ਸਿੰਘ ਅਤੇ ਗੁਰਕੀਰਤ ਸਿੰਘ ਤੋਂ ਇਲਾਵਾ ਲੁਧਿਆਣਾ ਦੇ ਜਵਾਹਰ ਨਗਰ ਇਲਾਕੇ ਦਾ ਇੱਕ ਨਾਬਾਲਗ ਸ਼ਾਮਲ ਹੈ।
ਵਿਭਾਗੀ ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਸਾਗਰ ਨਿਊਟਰਨ ਦੀਆਂ ਹਦਾਇਤਾਂ ’ਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਦੇ ਸਨ। ਸਾਗਰ ਜੇਲ੍ਹ ਵਿੱਚ ਬੈਠ ਕੇ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਦਾ ਹੈ।