ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਬਾਬਾ ਬਕਾਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਜੱਗੂ ‘ਤੇ 2017 ‘ਚ ਗੈਂਗਸਟਰ ਸ਼ੁਭਮ ਨੂੰ ਭਜਾਉਣ ਦੇ ਦੋਸ਼ ਲੱਗੇ ਹਨ।
ਜਾਣਕਾਰੀ ਦਿੰਦੇ ਹੋਏ ਐੱਸ ਪੀ ਇਨਵੈਸਟੀਗੇਸ਼ਨ ਜੁਗਰਾਜ ਸਿੰਘ ਨੇ ਦੱਸਿਆ ਕਿ ਮਾਣਯੋਗ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਅੱਜ ਜੱਗੂ ਭਗਵਾਨਪੁਰੀਆ ਨੂੰ ਪੇਸ਼ ਕੀਤਾ ਗਿਆ ਹੈ ਅਤੇ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ ਜਿਸ ਨਾਲ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਰਿਮਾਂਡ 2017 ਦੇ ਇੱਕ ਕੇਸ ਦੇ ਸਬੰਧ ਵਿੱਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਆਸ ਪੁਲਿਸ ਨੂੰ ਇਸ ਤੋਂ ਪਹਿਲਾਂ ਜੱਗੂ ਦਾ ਪੰਜ ਦਿਨਾਂ ਦਾ ਰਿਮਾਂਡ ਮਿਲਿਆ ਸੀ ਜਿਸ ਵਿਚ ਜੱਗੂ ਭਗਵਾਨਪੁਰੀ ਦੇ ਉਪਰ 307 ਦਾ ਮੁਕੱਦਮਾ ਬਿਆਸ ਥਾਣਾ ਵਿੱਚ ਚੱਲ ਰਿਹਾ ਸੀ। ਸ਼ੁਭਮ ਨਾਂ ਦੇ ਗੈਂਗਸਟਰ ਨੂੰ ਭਜਾਉਣ ਦੇ ਵਿੱਚ ਮੱਦਦ ਤੇ ਪੁਲਿਸ ‘ਤੇ ਹਮਲੇ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਸਿੱਧੂ ਮੂਸੇਵਾਲਾ ਕਾਂਡ ਦੇ ਵਿਚ ਵੀ ਜੱਗੂ ਭਗਵਾਨਪੁਰੀਆ ਦੀ ਸ਼ਮੂਲੀਅਤ ਪਾਈ ਗਈ ਸੀ ਜੱਗੂ ਤੇ ਦੋਸ਼ ਸਨ ਕਿ ਉਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਬੰਦਿਆਂ ਨੂੰ ਸਿੱਧੂ ਮੁਸੇਵਾਲਾ ਕਤਲ ਵਾਸਤੇ ਹਥਿਆਰ ਸਪਲਾਈ ਕਰਾਏ ਸਨ ਜਿੱਥੇ ਕਿ ਮਾਨਸਾ ਪੁਲੀਸ ਵੱਲੋਂ ਜੱਗੂ ਦਾ ਰਿਮਾਂਡ ਵੀ ਲਿਆ ਗਿਆ ਸੀ।