ਗੁਰਦਾਸਪੁਰ ਨਵਾਂ ਬੱਸ ਸਟੈਂਡ ਬਣਨ ਕਰਕੇ ਪੁਰਾਣਾ ਬੱਸ ਸਟੈਂਡ ਬਿਲਕੁਲ ਖਾਲੀ ਹੋ ਗਿਆ ਹੈ ਜਿੱਥੇ ਕਿ ਆਵਾਜਾਈ ਨਾ ਹੋਣ ਕਰਕੇ ਨਸ਼ੇੜੀਆਂ ਨੂੰ ਆਪਣਾ ਟਿਕਾਣਾ ਬਣਾਉਣ ਦਾ ਮੌਕਾ ਮਿਲ ਗਿਆ। ਬਸ ਸਟੈਂਡ ਦੇ ਅੰਦਰ ਸਰਿੰਜਾਂ ਪਈਆਂ ਹੋਈਆਂ ਮਿਲੀਆਂ ਅਤੇ ਹੋਰ ਕੁਝ ਨਸ਼ੇ ਦੀ ਸਮੱਗਰੀ ਮਿਲੀ ਜਿਸ ਤੋਂ ਬਾਅਦ ਡੀਐਸਪੀ ਸੀਟੀ ਸੁਖਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਬੱਸ ਸਟੈਂਡ ਤੇ ਚੈਕਿੰਗ ਕੀਤੀ ਜਾਏਗੀ ਅਤੇ ਨਸ਼ੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।
ਉਹਨਾਂ ਨੇ ਕਿਹਾ ਕਿ ਨਸ਼ੇ ਖਿਲਾਫ ਲੋਕਾਂ ਨੂੰ ਵੀ ਸਾਡਾ ਸਾਥ ਦੇਣ ਦੀ ਜਰੂਰਤ ਹੈ ਅਤੇ ਜੇ ਤੁਹਾਡੇ ਮਹੱਲੇ ਵਿੱਚ ਕਿਤੇ ਵੀ ਨਸ਼ਾ ਵਿਕਦਾ ਤਾਂ ਤੁਰੰਤ ਹੀ ਪੁਲਿਸ ਅਨੁਸੂਚਿਤ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਹੈ ਅਤੇ ਨਸ਼ਾ ਤਸਕਰਾਂ ਦੀ ਜਾਇਦਾਦ ਵੀ ਸੀਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਹੀ ਜਲਦ ਸਾਡੀ ਲੇਡੀਜ ਪੁਲਿਸ ਲੋਕਾਂ ਦੇ ਘਰਾਂ ਵਿੱਚ ਜਾਏਗੀ ਅਤੇ ਮਹਿਲਾਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਕਿ ਕਿਹੜੇ ਮਹੱਲੇ ਵਿੱਚ ਨਸ਼ਾ ਤਸਕਰ ਨਸ਼ਾ ਵੇਚਦੇ ਹਨ ਅਤੇ ਕਿਹੜੇ ਲੋਕ ਇਹ ਕਾਰੋਬਾਰ ਕਰ ਰਹੇ ਹਨ।