ਗੁਜਰਾਤ ਦੇ ਵਡੋਦਰਾ ਵਿੱਚ ਹੋਏ ਕਿਸ਼ਤੀ ਹਾਦਸੇ ਨੂੰ ਲੈ ਕੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਵਡੋਦਰਾ ਦੀ ਹਰਨੀ ਝੀਲ ‘ਚ ਵੀਰਵਾਰ ਨੂੰ ਕਿਸ਼ਤੀ ਪ.ਲਟਣ ਨਾਲ 15 ਲੋਕਾਂ ਦੀ ਮੌ.ਤ ਦੇ ਮਾਮਲੇ ‘ਚ ਪੁਲਸ ਨੇ 18 ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਗੁਜਰਾਤ ਦੇ ਵਡੋਦਰਾ ਸ਼ਹਿਰ ਦੀ ਹਰਨੀ ਝੀਲ ਵਿੱਚ ਵੀਰਵਾਰ ਨੂੰ ਇੱਕ ਕਿਸ਼ਤੀ ਪਲ.ਟਣ ਨਾਲ 13 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਮੌ.ਤ ਹੋ ਗਈ ਸੀ।
ਦਰਅਸਲ ਇਹ ਵਿਦਿਆਰਥੀ ਪਿਕਨਿਕ ਲਈ ਆਏ ਸਨ ਅਤੇ ਹਰਨੀ ਝੀਲ ਵਿੱਚ ਕਿਸ਼ਤੀ ਦੀ ਸਵਾਰੀ ਕਰ ਰਹੇ ਸਨ ਜਦੋਂ ਇਹ ਹਾ.ਦਸਾ ਦੁਪਹਿਰ ਵੇਲੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਸੀ ਕਿ ਕਿਸ਼ਤੀ ‘ਤੇ 27 ਲੋਕ ਸਵਾਰ ਸਨ, ਜਿਨ੍ਹਾਂ ‘ਚ 23 ਵਿਦਿਆਰਥੀ ਅਤੇ ਚਾਰ ਅਧਿਆਪਕ ਸ਼ਾਮਲ ਸਨ।
ਗੁਜਰਾਤ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਵਡੋਦਰਾ ਦੇ ਜ਼ਿਲ੍ਹਾ ਕੁਲੈਕਟਰ ਨੂੰ 10 ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਸੰਘਵੀ ਨੇ ਦੱਸਿਆ ‘ਕਿਸ਼ਤੀ ਪਲਟਣ ਦੀ ਘਟਨਾ ਵਿੱਚ 13 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਮੌ.ਤ ਹੋ ਗਈ।
ਕੁੱਲ 18 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ। ਸਾਨੂੰ ਪਤਾ ਲੱਗਾ ਹੈ ਕਿ ਕਿਸ਼ਤੀ ‘ਤੇ ਸਿਰਫ 10 ਵਿਦਿਆਰਥੀਆਂ ਨੇ ਲਾਈਫ ਜੈਕਟ ਪਾਈ ਹੋਈ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ‘ਚ ਪ੍ਰਬੰਧਕਾਂ ਦੀ ਗਲਤੀ ਸੀ। ਸੰਘਵੀ ਨੇ ਕਿਹਾ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 304 ਅਤੇ 308 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਦੋਸ਼ੀਆਂ ਨੂੰ ਫੜਨ ਲਈ ਟੀਮ ਬਣਾਈ ਗਈ ਹੈ।