WFI ‘ਤੇ ਖੇਡ ਮੰਤਰਾਲੇ ਨੇ ਵੱਡਾ ਐਕਸ਼ਨ ਲਿਆ ਹੈ। ਖੇਡ ਮੰਤਰਾਲੇ ਨੇ ਕੁਸ਼ਤੀ ਸੰਘ ਦੀ ਪੂਰੀ ਨਵੀਂ ਟੀਮ ਨੂੰ ਸਸਪੈਂਡ ਕਰ ਦਿੱਤਾ ਹੈ। ਮੰਤਰਾਲੇ ਵੱਲੋਂ ਨਵੇਂ ਪ੍ਰਧਾਨ ਸੰਜੇ ਸਿੰਘ ਵੱਲੋਂ ਲਏ ਗਏ ਸਾਰੇ ਫੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਐਕਸ਼ਨ ਲਈ ਚੋਣਾਂ ਵਿਚ ਪਾਰਦਰਸ਼ਤਾ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਹੈ।
ਮੰਤਰਾਲੇ ਨੇ ਦੱਸਿਆ ਕਿ ਨਵੀਂ ਚੁਣੀ ਸੰਸਥਾ ਦੇ ਪ੍ਰਧਾਨ ਸੰਜੇ ਕੁਮਾਰ ਸਿੰਘ ਨੇ 21 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਜੂਨੀਅਰ ਰਾਸ਼ਟਰੀ ਮੁਕਾਬਲੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਸ਼ੁਰੂ ਹੋ ਜਾਣਗੇ। ਮੰਤਰਾਲੇ ਨੇ ਦੱਸਿਆ ਕਿ ਇਹ ਨਿਯਮਾਂ ਦੇ ਵਿਰੁੱਧ ਹੈ ਅਤੇ ਘੱਟੋ-ਘੱਟ 15 ਦਿਨਾਂ ਦੇ ਨੋਟਿਸ ਦੀ ਲੋੜ ਹੈ ਤਾਂ ਜੋ ਪਹਿਲਵਾਨ ਤਿਆਰੀ ਕਰ ਸਕਣ।
ਮੰਤਰਾਲੇ ਨੇ ਇਹ ਵੀ ਦੋਸ਼ ਲਾਇਆ ਕਿ ਨਵੀਂ ਸੰਸਥਾ ਪਿਛਲੇ ਅਹੁਦੇਦਾਰਾਂ ਦੇ ਪੂਰੀ ਤਰ੍ਹਾਂ ਕੰਟਰੋਲ ਹੇਠ ਜਾਪਦੀ ਹੈ ਜਿਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ।
ਮੰਤਰਾਲੇ ਨੇ ਕਿਹਾ, “ਇਹ ਪ੍ਰਤੀਤ ਹੁੰਦਾ ਹੈ ਕਿ ਨਵੀਂ ਚੁਣੀ ਗਈ ਸੰਸਥਾ ਖੇਡ ਜ਼ਾਬਤੇ ਦੀ ਪੂਰੀ ਅਣਦੇਖੀ ਦੇ ਨਾਲ ਸਾਬਕਾ ਅਹੁਦੇਦਾਰਾਂ ਦੇ ਨਿਯੰਤਰਣ ਵਿੱਚ ਹੈ।”