ਪੰਜਾਬੀ ਗਾਇਕ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਨਵੀਂ ਫਿਲਮ ‘ਖਾਓ ਪੀਓ ਐਸ਼ ਕਰੋ’ 1 ਜੁਲਾਈ 2022 ਨੂੰ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਵੱਡੀ ਗਿਣਤੀ ‘ਚ ਇਸ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ ‘ਚ ਪਹੁੰਚ ਰਹੇ ਹਨ। ਫਿਲਮ ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ। ਦਰਸ਼ਕਾਂ ਅਨੁਸਾਰ ਇਹ ਬਹੁਤ ਹੀ ਵਧੀਆ ਫਿਲਮ ਹੈ।
ਦੱਸ ਦਈਏ ਕਿ ਇਸ ਫਿਲਮ ਦਾ ਗੀਤ ‘ਜੁੱਤੀ’ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਣਜੀਤ ਬਾਵਾ ਵਲੋਂ ਗਾਇਆ ਗਿਆ ਹੈ।ਦਰਸ਼ਕਾਂ ਵਲੋਂ ਇਸ ਗੀਤ ਨੂੰ ਖੂਬ ਪਿਆਰ ਮਿਲ ਰਿਹਾ ਹੈ। ਹੁਣ ਤੱਕ ਵੱਡੀ ਗਿਣਤੀ ‘ਚ ਲੋਕਾਂ ਦੁਆਰਾ ਇਹ ਗੀਤ ਦੇਖਿਆ ਜਾ ਚੁੱਕਾ ਹੈ।ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ।
ਦੱਸ ਦੇਈਏ ਕਿ ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ਵਿੱਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਨੇ ਮੁੱਖ ਭੂਮਿਕਾਵਾਂ ਨਿਭਾਈ ਹੈ। ਗੁਰਬਾਜ਼ ਸਿੰਘ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆਉਣਗੇ। ਇਸ ਨੂੰ ਹਰਸਿਮਰਨ ਸਿੰਘ ਅਤੇ ਰਾਓ ਇੰਦਰਜੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਰਾਓ ਇੰਦਰਜੀਤ ਸਿੰਘ ਨੇ ਸੰਗੀਤ ਪ੍ਰੋਡਿਊਸ ਕੀਤਾ ਹੈ।