ਕੜਾਕੇ ਦੀ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ, 4 ਜੀਆਂ ਦੀ ਹੋਈ ਮੌ.ਤ

0
26

ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕ ਅਕਸਰ ਅੱਗ ਸੇਕਦੇ ਹਨ ਤੇ ਕਈ ਲੋਕ ਸੌਣ ਸਮੇਂ ਅੰਗੀਠੀ ‘ਚ ਅੱਗ ਬਾਲ ਕੇ ਕਮਰੇ ਅੰਦਰ ਰੱਖ ਲੈਂਦੇ ਹਨ ਪਰ ਅਜਿਹਾ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ। ਅਜਿਹਾ ਕਰਨ ਨਾਲ ਆਏ ਸਾਲ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਦੀ ਮਾਰਕਲ ਕਲੌਨੀ ਵਿਚ ਅੰਗੀਠੀ ਬਾਲ ਕੇ ਸੌਂ ਰਹੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਪਤੀ ਤੇ ਪਤਨੀ ਤੋਂ ਇਲਾਵਾ 4 ਸਾਲਾਂ ਦੀ ਧੀ ਤੇ 2 ਸਾਲਾਂ ਦਾ ਪੁੱਤ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਅੰਗੀਠੀ ਬਾਲ ਕੇ ਸੌਂ ਰਿਹਾ ਸੀ। ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ।

LEAVE A REPLY

Please enter your comment!
Please enter your name here