ਕੋਰੋਨਾ ਦੇ ਸਬ-ਵੇਰੀਐਂਟ ਨੇ ਦਿੱਲੀ ‘ਚ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

0
131

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ (27 ਦਸੰਬਰ) ਨੂੰ ਕੋਰੋਨਾ ਵਾਇਰਸ ਦੇ ਸਬ-ਵੇਰੀਐਂਟ JN.1 ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ । ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਰਿਪੋਰਟ JN.1 ਨਾਲ ਪਾਜ਼ੇਟਿਵ ਪਾਈ ਗਈ ਹੈ, ਜਦੋਂ ਕਿ 2 ਓਮੀਕਰੋਨ ਨਾਲ ਸੰਕਰਮਿਤ ਹਨ । ਮਾਹਿਰਾਂ ਅਨੁਸਾਰ JN.1 ਦੇ ਲੱਛਣ ਜ਼ੁਕਾਮ ਅਤੇ ਬੁਖਾਰ ਹਨ। ਇਹ ਹਲਕਾ ਹੈ ਪਰ ਸਾਵਧਾਨੀ ਜ਼ਰੂਰੀ ਹੈ।
ਦਿੱਲੀ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 35 ਤੋਂ ਵੱਧ ਹੈ। ਬੁੱਧਵਾਰ ਨੂੰ 9 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹੋਰ ਬਿਮਾਰੀਆਂ ਤੋਂ ਪੀੜਤ 28 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਕੋਰੋਨਾ ਮੌਤ ਦਾ ਕਾਰਨ ਨਹੀਂ ਹੈ। ਉਹ ਵਿਅਕਤੀ ਦਿੱਲੀ ਦਾ ਨਹੀਂ ਸੀ ਪਰ ਉਸ ਨੂੰ ਹਾਲ ਹੀ ਵਿੱਚ ਦਿੱਲੀ ਰੈਫਰ ਕੀਤਾ ਗਿਆ ਸੀ।

ਇਸ ਵਿਅਕਤੀ ਦਾ ਸੈਂਪਲ ਵੀ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਭਾਰਤ ਦੇ ਦੱਖਣੀ ਰਾਜਾਂ ‘ਚ ਇਹ ਵੇਰੀਐਂਟ ਵਧਦਾ ਨਜ਼ਰ ਆ ਰਿਹਾ ਹੈ। ਅਸੀਂ ਦਿੱਲੀ ਦੇ ਅੰਦਰ RT-PCR ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿੱਚ ਹਰ ਰੋਜ਼ ਲਗਭਗ 250 ਤੋਂ 400 RT-PCR ਟੈਸਟ ਕੀਤੇ ਜਾ ਰਹੇ ਹਨ।

ਸਿਹਤ ਸਕੱਤਰ ਨੂੰ ਰੋਜ਼ਾਨਾ ਗਿਣਤੀ ਦੇਣ ਲਈ ਕਿਹਾ ਗਿਆ ਹੈ। ਜੀਨੋਮ ਸੀਕਵੈਂਸਿੰਗ ਰਿਪੋਰਟ ਭੇਜਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਨਵਾਂ ਵੇਰੀਐਂਟ ਵੀ ਹਲਕਾ ਹੈ। ਇਸ ਤੋਂ ਕੋਈ ਵੱਡਾ ਖ਼ਤਰਾ ਨਹੀਂ ਹੈ ਪਰ ਸਾਵਧਾਨ ਰਹਿਣ ਵਿਚ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਵਧਾਨ ਰਹਿਣ ਪਰ ਜ਼ਿਆਦਾ ਘਬਰਾਉਣ ਨਾ।

LEAVE A REPLY

Please enter your comment!
Please enter your name here