ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਮਲੋਟ ਬਲਾਕ ਦੇ ਬਾਰਿਸ਼ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਕੀਤਾ ਦੌਰਾ

0
518

ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੀਆਂ ਹਜਾਰਾਂ ਏਕੜ ਫਸਲਾਂ ਵਿਚ ਪਾਣੀ ਭਰ ਗਿਆ, ਜਿਸ ਨਾਲ ਜ਼ਿਆਦਾ ਤਰ ਹਲਕਾ ਮਲੋਟ ਅਤੇ ਹਲਕਾਂ ਲੰਬੀ ਦੇ ਪਿੰਡਾਂ ਦਾ ਨੀਵਾਂ ਰਕਬਾ ਵਾਲੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ। ਅੱਜ ਪੰਜਾਬ ਦੀ ਕੈਬਨਿਟ ਮੰਤਰੀ ਅਤੇ ਹਲਕਾਂ ਮਲੋਟ ਤੋਂ ਵਿਧਾਇਕ ਡਾਕਟਰ ਬਲਜੀਤ ਕੌਰ ਨੇ ਮਲੋਟ ਬਲਾਕ ਦੇ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ।

ਉਨ੍ਹਾਂ ਕਿਹਾ ਕਿ ਭਾਰੀ ਨੁਕਸਾਨ ਹੋਇਆ ਹੈ ਜਲਦ ਇਸ ਦੀ ਰਿਪੋਟ ਲੈ ਕੇ ਮੁੱਖ ਮੰਤਰੀ ਨਾਲ ਗੱਲ ਕਰਕੇ ਵੱਧ ਤੋਂ ਵੱਧ ਯੋਗ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ। ਵਿਧਾਇਕ ਡਾਕਟਰ ਬਲਜੀਤ ਕੌਰ ਨੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਹਲਕਿਆਂ ਦੇ ਨਾਲ ਨਾਲ ਮਲੋਟ ਦੇ ਪਿੰਡ ਤਮਕੋਟ, ਭੁਲੇਰੀਆਂ, ਧੀਗਾਣਾ, ਲੱਕੜਵਾਲਾ, ਤਰਖਾਣ ਵਾਲਾ, ਮਹਿਰਾਜਵਾਲਾ ਆਦਿ ਪਿੰਡਾਂ ਦੌਰਾ ਕਰਕੇ ਖ਼ਰਾਬ ਹੋਈਆਂ ਫਸਲਾ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਤ ਕਿਸਾਨਾਂ ਨਾਲ ਗੱਲਬਾਤ ਕੀਤੀ ।

ਇਸ ਮੌਕੇ ਕੈਬਨਿਟ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਪਿਛਲੇ ਦਿਨੀ ਹੋਈ ਭਾਰੀ ਬਾਰਸ਼ ਨੇ ਹਲਕੇ ਦੇ ਬਹੁਤੇ ਪਿੰਡਾਂ ਵਿਚ ਫਸਲਾਂ ਵਿਚ ਪਾਣੀ ਭਰਿਆ ਅਤੇ ਕਈ ਥਾਂਵਾਂ ਵਿਚ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਪ੍ਰਸਾਸ਼ਨ ਵਲੋਂ ਪਹਿਲਾ ਖੇਤਾਂ ਵਿਚੋਂ ਪਾਣੀ ਕਢਣ ਦੇ ਟੈਂਪਰੀਏਰੀ ਪ੍ਰਬੰਧ ਕਰਕੇ ਪਾਣੀ ਕੱਢਿਆ ਜਾ ਰਿਹਾ ਹੈ। ਅਸਲ ਖਰਾਬੇ ਦੀ ਰਿਪੋਟ ਪਾਣੀ ਸੁਕਣ ਤੋਂ ਬਾਅਦ ਪਤਾ ਲਗੇਗੀ। ਸਾਰੀ ਰਿਪੋਟ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਮੰਗ ਕੀਤੀ ਜਾਵੇਗੀ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿਤਾ ਜਾਵੇ ਤਾਂ ਜੋ ਉਨ੍ਹਾਂ ਦੀ ਭਰਪਾਈ ਹੋ ਸਕੇ । ਇਹ ਪੁੱਛੇ ਜਾਣ ਉਤੇ ਕੀ ਪਾਣੀ ਦੇ ਨਿਕਾਸੀ ਲਈ ਬਣੀਆਂ ਡਰੇਨਾਂ ਉਵਰ ਫਲੋ ਹੋਣ ਕਰਕੇ ਕਿਸਾਨ ਦੀਆ ਫਸਲਾਂ ਵਿਚ ਪਾਣੀ ਭਰ ਰਿਹਾ ਹੈ ਤਾਂ ਉਣਾ ਕਿਹਾ ਕਿ ਪੁਰਾਣੇ ਸਿਸਟਮ ਨੂੰ ਦਰੁਸਤ ਕਰਨ ਲਈ ਅਜੇ ਟਾਈਮ ਲੱਗੇਗਾ ।

LEAVE A REPLY

Please enter your comment!
Please enter your name here